ਪਠਾਨਕੋਟ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ ਮਨਾਇਆ

ਪਠਾਨਕੋਟ ਦੇ ਅਕਾਲੀ ਦਲ ਨੇ ਬਾਦਲ ਦਾ ਜਨਮ ਦਿਨ ਮਨਾਇਆ   
ਪਠਾਨਕੋਟ, 9 ਜੁਲਾਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)     ਇਤਿਹਾਸਕ ਗੁਰਦੁਆਰਾ  ਬਾਰਠ ਸਾਹਿਬ ਪਠਾਨਕੋਟ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਜਿਲਾ ਪਠਾਨਕੋਟ ਵੱਲੋਂ

ਪੰਜਾਬ ਦੇ ਉਪ ਪ੍ਰਧਾਨ ਹਰਦੀਪ ਸਿੰਘ ਲਮੀਣੀ ਅਤੇ ਜਿਲਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ ਮਨਾਉਦਿਆ ਚੱੜਦੀ ਕਲਾਂ ਲਈ ਅਰਦਾਸ ਕੀਤੀ ਗਈ ਅਤੇ ਉਨ੍ਹਾਂ ਦੇ 58 ਸਾਲ ਪੂਰੇ ਹੋਣ ਤੇ 58 ਪੌਦੇ ਲਗਾਕੇ ਵਣ ਮਹਾਂ ਉਤਸਵ ਮਨਾਇਆ ਗਿਆ।  ਇਸ ਮੌਕੇ ਯੂਥ ਅਕਾਲੀ ਦਲ ਜਿਲਾ ਪਠਾਨਕੋਟ ਵੱਲੋਂ ਲੰਗਰ ਵਾਸਤੇ 11ਕੁਇੰਟਲ ਕਣਕ ਭੇਂਟ ਕੀਤੀ ਗਈ। 

ਹੋਰਨਾ ਤੋਂ ਇਲਾਵਾ ਇਸ ਮੌਕੇ ਸਾਬਕਾ ਪ੍ਰਧਾਨ ਮਾਸਟਰ ਹਰਭਜਨ ਲਾਲ, ਰਵਿੰਦਰ ਸਿੰਘ ਜੱਗਾ, ਜਸਪਾਲ ਸਿੰਘ ਪਾਲੀ, ਹਰਜਿੰਦਰ ਸਿੰਘ ਖਾਲਸਾ, ਪਿੰ: ਮੱਸਾ ਸਿੰਘ, ਸੁਬੇਗ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਸੰਦੀਪ ਸਿੰਘ, ਸ਼ੀਲਾ ਲਮੀਣੀ, ਦਵਿੰਦਰ ਪਾਲ ਸਿੰਘ ਮੰਗਾ, ਆਦਿ ਸ਼ਾਮਲ ਸਨ ।

Related posts

Leave a Reply