ਲੇਟੈਸਟ : ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਮੋਦੀ ਸਰਕਾਰ ਤੋਂ ਮਿੰਟੋ-ਮਿੰਟੀ ਸਾਰੇ ਮਸਲੇ ਹੱਲ ਕਰਾਉਣ ਦੀ ਦਿੱਤੀ ਏਹ ਨਵੀਂ ਤਰਕੀਬ, ਕੈਪਟਨ ਵਲੋਂ ਕੋਰੀ ਨਾਂਹ

ਚੰਡੀਗੜ੍ਹ:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਤੋਂ ਕੰਮ ਕਰਾਉਣ ਦੀ ਨਵੀਂ ਤਰਕੀਬ ਦੱਸੀ ਹੈ। ਉਨ੍ਹਾਂ ਕਿਹਾ ਹੈ ਕਿ ਦਿੱਲੀ ਵਿੱਚ ਰਸਮੀ ਧਰਨੇ ਦੇਣ ਦੀ ਜਗ੍ਹਾ ਜੇ ਕੈਪਟਨ ਪ੍ਰਧਾਨ ਮੰਤਰੀ ਦੇ ਘਰ ਅੱਗੇ ਮਰਨ ਵਰਤ ’ਤੇ ਬੈਠਣ ਤਾਂ ਕੇਂਦਰ ਸਰਕਾਰ ਮਿੰਟੋ-ਮਿੰਟੀ ਸਾਰੇ ਮਸਲੇ ਹੱਲ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਜਿਹੇ ਕੰਮਾਂ ਵਾਸਤੇ ਹੁੰਦਾ ਹੈ, ਨਾ ਕਿ ਸੈਰ ਕਰਨ ਲਈ। ਜੇ ਕੈਪਟਨ ਮਰਨ ਵਰਤ ’ਤੇ ਬੈਠਣ ਤਾਂ ਅਕਾਲੀ ਦਲ ਵੀ ਇਸ ਦੀ ਹਮਾਇਤ ਕਰੇਗਾ।

ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਵਾਂਗ ਜੇ ਪੰਜਾਬ ਸਰਕਾਰ ਵੀ ਪੂਰੇ ਸੂਬੇ ਨੂੰ ਮੰਡੀ ਐਲਾਨ ਦਿੰਦੀ ਤਾਂ ਗਵਰਨਰ ਨੇ ਦਸਤਖ਼ਤ ਕਰ ਦੇਣੇ ਸੀ। ਉਨ੍ਹਾਂ ਵਿਅੰਗ ਕੀਤਾ ਕਿ ਉਹ ਮੁੱਖ ਮੰਤਰੀ ਕਾਹਦਾ, ਜਿਹੜਾ ਰਾਸ਼ਟਰਪਤੀ ਨੂੰ ਹੀ ਨਾ ਮਿਲ ਸਕੇ। ਉਨ੍ਹਾਂ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ ਕਿ ਅਜਿਹੇ ਮੁੱਖ ਮੰਤਰੀ ਨੂੰ ਪਾਰਟੀ ’ਚੋਂ ਹੀ ਕੱਢ ਦੇਣਾ ਚਾਹੀਦਾ ਹੈ।

ਓਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਸਲਾਹਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਜਾਣਦੇ ਹਨ। ਕੈਪਟਨ ਨੇ ਕਿਹਾ ਕਿ ਉਹ ਇੱਕ ਸੈਨਿਕ ਹੋਣ ਤੇ ਨਾਤੇ ਆਪਣੇ ਲੋਕਾਂ ਲਈ ਲੜਨਾ ਜਾਣਦੇ ਹਨ।

ਕੈਪਟਨ ਨੇ ਕਿਹਾ “ਮੈਂ 1965 ਦੀ ਜੰਗ ਦੌਰਾਨ ਆਪਣੇ ਦੇਸ਼ ਲਈ ਬਾਰਡਰ ‘ਤੇ ਲੜਿਆ ਹਾਂ। ਮੇਰੇ ਅਸਤੀਫਾ ਦੇਣ ਮਗਰੋਂ ਜਦ ਜੰਗ ਛੀੜੀ ਸੀ ਤਾਂ ਮੈਂ ਫੌਜ ਵਿਚ ਵਾਪਸ ਜਾਣ ਬਾਰੇ ਦੋ ਵਾਰ ਨਹੀਂ ਸੋਚਿਆ ਸੀ। ਮੈਂ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਦੁਸ਼ਮਣ ਦੀਆਂ ਗੋਲੀਆਂ ਸਾਹਮਣੇ ਲੜਿਆਂ ਹਾਂ।ਤੁਸੀਂ ਪੰਜਾਬ ਜਾਂ ਇਸ ਦੇਸ਼ ਦੇ ਲੋਕਾਂ ਲਈ ਕੀ ਕੀਤਾ ਹੈ?”

ਕੈਪਟਨ ਨੇ ਕਿਹਾ ਸੁਖਬੀਰ ਬਾਦਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭੁੱਖ ਹੜਤਾਲ ਤੇ ਕਿਉਂ ਨਹੀਂ ਬੈਠ ਜਾਂਦੇ ਤਾਂ ਜੋ NDA ਸਰਕਾਰ ਤੇ ਦਬਾਅ ਬਣਾਇਆ ਜਾ ਸਕੇ।

 

Related posts

Leave a Reply