ਵੱਡੀ ਖ਼ਬਰ : ਸੁਖਬੀਰ ਬਾਦਲ ਦੀ ਗੱਡੀ ਤੇ ਪੱਥਰਬਾਜ਼ੀ, ਫਾਇਰਿੰਗ, ਤਿੰਨ ਜ਼ਖਮੀ

ਜਲਾਲਾਬਾਦ:  ਜਲਾਲਾਬਾਦ ਵਿੱਚ ਨਗਰ ਨਿਗਮ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਝੜਪ ਹੋਈ ਹੈ।

ਤਹਿਸੀਲ ਕੰਪਲੈਕਸ ਵਿੱਚ ਇੱਕ ਦੂਜੇ ਤੇ ਪੱਥਰਬਾਜ਼ੀ ਵੀ ਕੀਤੀ ਗਈ।

ਸੂਤਰਾਂ ਅਨੁਸਾਰ ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਡੀ ਤੇ ਵੀ ਪੱਥਰਬਾਜ਼ੀ ਵੀ ਹੋਈ ਅਤੇ ਉਨ੍ਹਾਂ ਦੀ ਗੱਡੀ ਨੂੰ ਨੁਕਸਾਨਿਆ ਗਿਆ ਹੈ। ਫਿਲਹਾਲ ਸੁਖਬੀਰ ਬਾਦਲ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਵੱਜੀ ਹੈ।

ਸੂਤਰਾਂ ਅਨੁਸਾਰ ਇਸ ਝੜਪ ਦੌਰਾਨ ਫਾਇਰਿੰਗ ਵੀ ਕੀਤੀ ਗਈ ਅਤੇ ਤਿੰਨ ਅਕਾਲੀ ਵਰਕਰ ਜ਼ਖਮੀ ਹੋ ਗਏ।

ਇਸ ਸਬੰਧੀ ਜਾਣਕਾਰੀ ਨਹੀਂ  ਹੈ ਕਿ ਇਹ ਝੜਪ ਕਿਸ ਕਾਰਨ ਹੋਈ।

ਇਸ ਦੌਰਾਨ ਅਕਾਲੀ ਲੀਡਰ ਵਰਦੇਵ ਸਿੰਘ ਨੌਨੀ ਮਾਨ ਨੇ ਕਿਹਾ, “ਜਲਾਲਾਬਾਦ ਤੋਂ ਕਾਂਗਰਸੀ ਵਿਧਾਇਕ ਨੇ ਆਪਣੇ ਬੇਟੇ ਸਮੇਤ ਅਕਾਲੀ ਵਰਕਰਾਂ ਤੇ ਸਿੱਧਿਆਂ ਗੋਲੀਆਂ ਚਲਾਈਆਂ।

ਇਸ ਦੌਰਾਨ ਤਿੰਨ ਅਕਾਲੀ ਵਰਕਰ ਜ਼ਖਮੀ ਵੀ ਹੋਏ ਹਨ।” ਨੌਨੀ ਮਾਨ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨਾਮਜ਼ਦਗੀ ਪੱਤਰ ਭਰਵਾਉਣ ਆਏ ਸੀ।

Related posts

Leave a Reply