ਸੁਖਦੇਵ ਭਾਮ ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਲਾਲ ਚੰਦ ਦੀ ਸਰਪ੍ਰਸਤੀ ਹੇਠ ਸਾਬੀ ਈਸਪੁਰੀ ਵਲੋਂ ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ ਦੇਣ ਲਈ ਇਕ ਸਾਦਾ ਸਮਾਗਮ ਖੈਰੜ ਅੱਛਰਵਾਲ ਵਿਖੇ ਕਰਵਾਇਆ ਗਿਆ।ਇਸ ਮੌਕੇ ਤਨੀਸ਼ਾ ਵਿੱਦਿਅਕ ਟਰੱਸਟ ਦੇ ਮੈਂਬਰਾਂ ਵਲੋਂ ਉਘੇ ਪੰਜਾਬੀ ਕਵੀ ਸੁਖਦੇਵ ਭਾਮ ਨੂੰ ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ ਦਿੱਤਾ ਗਿਆ। ਇਸ ਮੌਕੇ ਸਾਬੀ ਈਸਪੁਰੀ, ਲਾਲ ਚੰਦ, ਹਰਮਿੰਦਰ ਵਿਰਦੀ, ਬੁੱਧ ਸਿੰਘ ਨਡਾਲੋਂ, ਸੁਖਦੇਵ ਭਾਮ,  ਸਗਲੀ ਰਾਮ ਸੱਗੀ, ਸੁਖਦੇਵ ਨਡਾਲੋਂ, ਪ੍ਰਿੰਸੀਪਲ ਅਸ਼ੋਕ ਪਰਮਾਰ, ਸ਼ਾਮ ਸੁੰਦਰ, ਪਰਮਜੀਤ ਕਾਤਿਬ, ਹਰਮਿੰਦਰ ਸਾਹਿਲ, ਤਰਸੇਮ ਲਾਲ ਬੰਗਾ, ਰਾਜੀਵ ਚੁੰਬਰ, ਦੇਸ਼ ਬੰਧੂ ਭਾਮ, ਰਣਜੀਤ ਪੋਸੀ, ਸਤਵਿੰਦਰ ਸਿੰਘ, ਰਿੰਕੂ ਮਖਸੂਸਪੁਰੀ,ਪ੍ਰਿੰਸ, ਅਜਮੇਰ ਹੀਰ,ਦਿਨੇਸ਼ ਮਾਹਿਲਪੁਰ,ਰਿੰਪੀ ਗਿੱਲ, ਤਨੀਸ਼ਾ,ਬਲਵਿੰਦਰ ਕੌਰ,ਗੁਰਨੂਰ,ਰਾਜਵਿੰਦਰ ਸਿੰਘ,ਸਲਮਾ ਹੀਰ ਸਮੇਤ ਸਾਹਿਤਕਾਰ ਹਾਜਰ ਸਨ।ਇਸ ਮੌਕੇ ਹਾਜਰ ਵੱਖ ਵੱਖ ਸਾਹਿਤਕਾਰਾਂ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।ਹਾਜਰ ਸਾਹਿਤਕਾਰਾਂ ਵਲੋਂ ਅਦਾਰਾ ਤਨੀਸ਼ਾ ਤੇ ਸਾਬੀ ਈਸਪੁਰੀ ਦਾ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਬੀ ਈਸਪੁਰੀ ਦੀ ਸਾਹਿਤ ਪ੍ਰਤੀ ਬਹੁਤ ਵੱਡੀ ਦੇਣ ਹੈ। ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ ਦੇਣ ਦੀ ਜੋ ਪਰੰਪਰਾ ਅਦਾਰਾ ਤਨੀਸ਼ਾ ਵਲੋਂ ਚਲਾਈ ਜਾ ਰਹੀ ਹੈ ਇਸ ਨਾਲ ਸਾਹਿਤਕਾਰਾਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ।

Related posts

Leave a Reply