ਕਰੋਨਾ ਮਹਾਮਾਰੀ ਤੇ ਕਾਬੂ ਪਾਉਣ ਲਈ ਲੋਕ ਸਿਹਤ ਵਿਭਾਗ ਦਾ ਸਾਥ ਦੇਣ : ਸੀਤਾ ਦੇਵੀ ਐਲ ਐਚ ਵੀ

ਪਠਾਨਕੋਟ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਐੱਸ ਐਮ ਓ ਘਰੋਟਾ ਡਾਕਟਰ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼ ਤਹਿਤ ਸੀਤਾ ਦੇਵੀ ਐਲ ਐਚ ਵੀ ਅਤੇ ਗੁਰਮੁਖ ਸਿੰਘ ਐਚ ਆਈ ਦੀ ਸੁਪਰਵਿਜਨ ਵਿੱਚ  ਅੱਜ ਸਿਹਤ ਵਿਭਾਗ ਦੀ ਟੀਮ  ਵੱਲੋਂ  ਪਿੰਡ ਜਗਤਪੁਰ ਜੱਟਾਂ ਵਿਖੇ   ਕਰੋਨਾ ਸੈਂਪਲਿੰਗ ਕੈਂਪ ਲਗਾਇਆ ਗਿਆ।ਜਿਸ ਵਿੱਚ ਸਿਹਤ ਵਿਭਾਗ ਵਲੋਂ ਰੈਂਡਮ  ਸੈਂਪਲਿੰਗ ਕਰਕੇ 26 ਸੈਂਪਲ ਕੁਲੈਕਟ ਕੀਤੇ ਗਏ । ਇਸ ਸਮੇਂ ਸੀਤਾਦੇਵੀ ਅਤੇ ਗੁਰਮੁਖ ਸਿੰਘ ਦੁਆਰਾ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਕਰੋਨਾ ਦਾ ਪਹਿਲੇ ਪੜਾਅ ਤੇ ਬਚਾਓ ਸੰਭਵ ਹੈ ,ਇਸ ਲਈ ਇਸ ਨੂੰ ਪਛਾਨਣਾ ਬਹੁਤ ਜ਼ਰੂਰੀ ਹੈ ।

ਇਸ ਲਈ ਜੋ ਵੀ ਵਿਅਕਤੀ ਰੋਜ਼ਾਨਾ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਜਾਂ ਕਿਸੇ ਕਰੋਨਾ ਮਰੀਜ਼ ਦੇ ਸੰਪਰਕ ਵਿੱਚ ਆਇਆ ਹੋਵੇ, ਉਹ ਆਪਣੇ ਕਰੋਨਾ ਦਾ ਸੈਂਪਲ ਜਰੂਰ ਕਰਵਾਵੇ। ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀ ਟੀਮ ਜਿੱਥੇ ਵੀ ਜਾਂਦੀ ਹੈ,ਉਨ੍ਹਾਂ ਦਾ ਸਾਥ ਦਿੱਤਾ ਜਾਵੇ।ਉਨ੍ਹਾਂ ਨਾਲ ਬੁਰਾ  ਵਿਵਹਾਰ ਨਾ ਕੀਤਾ ਜਾਵੇ।ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ,ਸੀ ਐੱਚ ਓ ਦੀਪਾਲੀ,ਫਾਰਮੇਸੀ ਅਫਸਰ ਮਮਤਾ ਕੁਮਾਰੀ ਅਤੇ ਰਜੇਸ ਕੁਮਾਰ ਡਾਕਟਰ ਸੰਜੇ, ਏ ਐਨ ਐਮ ਤਿ੍ਪਤਾ ਕੁਮਾਰੀ, ਸਨੇਹ ਲਤਾ ਆਸਾ ਫੈਸੀਲੀਟੇਟਰ, ਸਰਪੰਚ ਰਜੇਸਕੁਮਾਰ, ਜੀੳਜੀ ਕੁਲਦੀਪ ਸਿੰਘ. ਆਦਿ ਹਾਜ਼ਰ ਸਨ।

Related posts

Leave a Reply