ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਪੰਜਵੀਂ ਵਾਰ ਜਿਲਾ ਪ੍ਰਧਾਨ ਬਣਨ ਨਾਲ ਗੜਸ਼ੰਕਰ ਅਤੇ ਬੀਤ ਇਲਾਕੇ ਦਾ ਮਾਣ ਵਧਿਆ : ਜਗਦੇਵ ਸਿੰਘ

 ਗੜਸ਼ੰਕਰ (ਅਸ਼ਵਨੀ ਸ਼ਰਮਾ) : ਸਾਬਕਾ ਵਿਧਾਇਕ ਅਤੇ ਸ਼ੋਮਣੀ ਅਕਾਲੀ ਦਲ ਜਿਲਾ ਹੁਸ਼ਿਆਰਪੁਰ(ਦਿਹਾਤੀ) ਦੇ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੂੰ ਲਗਾਤਾਰ ਪੰਜਵੀਂ ਵਾਰ ਸ਼ੋਮਣੀ ਅਕਾਲੀ ਦਲ ਜਿਲਾਾ ਹੁਸ਼ਿਆਰਪੁਰ ਦਿਹਾਤੀ ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਦਿਆਂ ਸਰਕਲ ਬੀਤ ਦੇ ਪ੍ਰਧਾਨ ਜਗਦੇਵ ਸਿੰਘ ਮਾਨਸੋਵਾਲ,ਸਾਬਕਾ ਪ੍ਰਧਾਨ ਡਾ ਬਲਵੀਰ ਸਿੰਘ ਸੇਰਗਿੱਲ,ਰਾਜਵਿੰਦਰ ਸਿੰਘ ਸਰਪੰਚ,ਯਾਦਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਉਪ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜੋਨ,ਅਵਤਾਰ ਸਿੰਘ ਉਪ ਪ੍ਰਧਾਨ ਜਿਲਾ ਅਕਾਲੀ ਦਲ,ਫ ਭਾਗ ਸਿੰਘ ਖੁਰਾਲੀ,ਸਨੀ ਡੰਗੋਰੀ, ਗੁਰਦੀਪ ਸਿੰਘ ਡੱਲੇਵਾਲ,ਬਲਵੀਰ ਸਿੰਘ ਮੈਰਾ ਨੇ ਪਾਰਟੀ ਦੇ ਪ੍ਰਧਾਨ ਸ ਸੁਖਵੀਰ ਸਿੰਘ ਬਾਦਲ, ਅਤੇ ਸੱਮੁਚੀ ਹਾਈ ਕਮਾਨ ਦਾ ਭੁੱਲੇਵਾਲਵਾਲ ਰਾਠਾਂ ਨੂੰ ਮੁੜ ਪੰਜਵੀ ਵਾਰ ਜਿਲਾ ਪ੍ਰਧਾਨ ਬਣਾਉਣ ਤੇ ਧੰਨਵਾਦ ਕੀਤਾ। ਜਗਦੇਵ ਸਿੰਘ ਮਾਨਸੋਵਾਲ ਨੇ ਕਿਹਾ ਕਿ ਭੁੱਲੇਵਾਲ ਰਾਠਾਂ ਇਕ ਮਿਹਨਤੀ,  ਇਮਾਨਦਾਰ ਅਤੇ ਬੇਦਾਗ ਆਗੂ ਹਨ। ਜਿਨਾਂ ਨੇ ਪਾਰਟੀ ਦੀ ਤਰੱਕੀ ਲਈ ਹਮੇਸ਼ਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ। ਉਹਨਾਂ ਕਿਹਾ ਕਿ ਭੁੱਲੇਵਾਲ ਰਾਠਾਂ ਦੇ ਪੰਜਵੀ ਵਾਰ ਜਿਲਾ ਪ੍ਰਧਾਨ ਬਣਨ ਨਾਲ ਬੀਤ ਇਲਾਕੇ ਸਣੇ ਸਮੁੱਚੇ ਗੜਸ਼ੰਕਰ ਵਿਧਾਨ ਸਭਾ ਹਲਕੇ ਦਾ ਵਿਸ਼ੇਸ਼ ਤੋਰ ਤੇ ਮਾਣ ਵਧਿਆ ਹੈ। ਉਹਨਾ ਕਿਹਾ ਕਿ ਰਾਠਾਂ ਨੂੰ ਪ੍ਰਧਾਨ ਬਣਾਉਣ ਨਾਲ ਪਾਰਟੀ ਨੂੰ ਜਿਲਾ ਹੁਸ਼ਿਆਰਪੁਰ ਵਿੱਚ ਹੋਰ ਮਜਬੂਤੀ ਮਿਲੇਗੀ।

Related posts

Leave a Reply