ਸਬ ਸੈਂਟਰ ਮਨਵਾਲ ਵਿਚ ਆਲੇ ਦੁਆਲੇ ਦੇ ਸਰਪੰਚਾ, ਪੰਚਾਂ ਦੀ ਐਚ ਆਈ ਵੀ ਏਡਜ ਸਬੰਧੀ ਹੋਈ ਮੀਟਿੰਗ

ਪਠਾਣਕੋਟ 20 ਦਸੰਬਰ (ਅਵਿਨਾਸ਼ ਸ਼ਰਮਾ ) : ਪਹਿਲੀ ਦਸੰਬਰ ਨੂੰ ਹਰ ਸਾਲ ਵਿਸ਼ਵ ਏਡਜ਼ ਦਿਵਸ ਦੇ ਤੌਰ ਤੇ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਲੋਕਾਂ ਨੂੰ ਐਚ ਆਈ ਵੀ ਅਤੇ ਏਡਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਲਈ ਇਸ ਸਾਲ ਪੰਜਾਬ ਸਰਕਾਰ ਵੱਲੋਂ ਦਸੰਬਰ ਦਾ ਸਾਰਾ ਮਹੀਨਾ ਲੋਕਾਂ ਨੂੰ ਜਾਗਰੂਕ ਕਰਨ ਲਈ ਹਰੇਕ ਜ਼ਿਲ੍ਹੇ ਵਿੱਚ ਪ੍ਰਚਾਰ ਵੈਨਾਂ ਭੇਜੀਆਂ ਗਈਆਂ ਹਨ। ਅੱਜ ਇਹ  ਵੈਨ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਬਲਾਕਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਆਈ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਕੌਰ ਮਪਹਵ ਫੀਮੇਲ ਸਬ ਸੈਂਟਰ ਮਨਵਾਲ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਿੰਦੂ ਗੁਪਤਾ ਸੀ ਐਚ ਸੀ ਘਰੋਟਾ ਦੇ ਹੁਕਮਾਂ ਅਨੁਸਾਰ ਇਹ ਬਲਾਕ ਘਰੋਟਾ ਦੇ ਪਿੰਡਾਂ ਮਨਵਾਲ,ਕੁਠੇੜ,ਸਿਉਟੀ ਆਦਿ ਵਿੱਚ ਆ  ਰਹੀ ਹੈ ਜਿਸ ਵਾਸਤੇ ਅੱਜ ਇਹਨਾਂ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਲੋਕਾਂ ਨੂੰ ਦੱਸਿਆ ਕਿ ਵੈਨ ਨਾਲ ਇਕ ਲਬਾਰਟਰੀ ਟੈਕਨੀਸ਼ੀਅਨ ਹੋਵੇਗਾ ਜੋ ਕਿ ਸੱਕੀ ਅਤੇ ਹੋਰ ਜ਼ਰੂਰਤ ਮੰਦਾ ਦੇ ਐਚ ਆਈ ਵੀ ਟੈਸਟ ਮੁਫ਼ਤ ਕਰਨਗੇ।ਇਸ ਤੋਂ ਇਲਾਵਾ ਵੈਨ ਨਾਲ ਆਏ ਹੋਏ ਡਾਕਟਰ ਲੋਕਾਂ ਨੂੰ ਐਚ ਆਈ ਵੀ ਏਡਜ਼ ਬਾਰੇ ਜਾਣਕਾਰੀ ਦੇਣਗੇ। ਇਸ ਮੌਕੇ ਸੁਮਨ ਬਾਲਾ ਸਰਪੰਚ ਪ੍ਰਿਆ ਦੇਵੀ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਬਿਮਲਾ ਦੇਵੀ, ਹਰਭਜਨ ਸਿੰਘ, ਮਨੀਸ਼ਵਰ ਅਤੇ ਨੀਲਮ ਦੇਵੀ ਆਦਿ ਹਾਜਰ ਸਨ ।

Related posts

Leave a Reply