ਹੁਸਿ਼ਆਰਪੁਰ ਵਿਖੇ 7 ਸਤੰਬਰ, 2020 ਨੂੰ ਬਰਸੀ ਸਮਾਗਮ ਨਹੀਂ ਮਨਾਇਆ ਜਾਵੇਗਾ

ਖਿਓਵਾਲ (ਚਡਿਆਲ) ਹੁਸਿ਼ਆਰਪੁਰ ਵਿਖੇ 7 ਸਤੰਬਰ, 2020 ਨੂੰ ਬਰਸੀ ਸਮਾਗਮ ਨਹੀਂ ਮਨਾਇਆ ਜਾਵੇਗਾ
 
 ਹੁਸਿ਼ਆਰਪੁਰ (ਰਾਜੇਸ਼ ਅਰੋੜਾ) ਡੇਰਾ ਖਿਓਵਾਲ (ਚਡਿਆਲ) ਹੁਸਿ਼ਆਰਪੁਰ ਵਿਖੇ ਸਤਿਗੁਰੂ ਸਵਾਮੀ ਹੰਸ ਰਾਜ ਮਹਾਰਾਜ ਜੀ ਦਾ 10ਵਾਂ ਪਵਿੱਤਰ ਬਰਸੀ ਸਮਾਗਮ ਕੋਰੋਨਾ ਵਾਈਰਸ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਨਹੀਂ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਗੱਦੀ ਨਸ਼ੀਨ ਸੰਤ ਦਿਨੇਸ਼ ਗਿਰੀ ਨੇ ਦੱਸਿਆ ਕਿ 7 ਸਤੰਬਰ 2020 ਨੂੰ ਸਤਿਗੁਰ ਸਵਾਮੀ ਹੰਸਰਾਜ ਮਹਾਰਾਜ ਦਾ ਬਰਸੀ ਸਮਾਗਮ ਨਹੀਂ ਮਨਾਇਆ ਜਾ ਰਿਹਾ ਹੈ।  ਡੇਰੇ ਵਲੋਂ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ  ਇਹ ਫੈਸਲਾ ਲਿਆ ਗਿਆ ਹੈ।

Related posts

Leave a Reply