TANDA /HOSHIARPUR : ਰੇਲਗੱਡੀ ਹੇਠ ਆਉਣ ਕਾਰਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ

ਟਾਂਡਾ ਉੜਮੁੜ / ਹੁਸ਼ਿਆਰਪੁਰ : ਜਲੰਧਰ-ਪਠਾਨਕੋਟ ਰੇਲ ਟਰੈਕ ’ਤੇ ਪੈਂਦੇ ਟਾਂਡਾ ਰੇਲਵੇ ਸਟੇਸ਼ਨ ਨਜਦੀਕ ਚੰਡੀਗੜ੍ਹ ਕਾਲੋਨੀ ਸਾਹਮਣੇ ਬੀਤੀ ਰਾਤ ਰੇਲਗੱਡੀ ਹੇਠ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। 

ਮ੍ਰਿਤਕਾਂ ਦੀ ਪਛਾਣ ਦਿਲਬਾਗ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਡਡੀਆਲ ਰੋੜਾ ਬਸਤੀ ਦਸੂਹਾ ਅਤੇ ਦਿਲਰਾਜ ਪੁੱਤਰ ਪਰਮਜੀਤ ਸਿੰਘ ਵਾਸੀ ਪੰਧੇਰ ਦਸੂਹਾ ਵਜੋਂ ਹੋਈ ਹੈ।

ਸੂਚਨਾ ਮਿਲਣ ’ਤੇ ਰੇਲਵੇ ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ਾਂ ਆਪਣੇ ਕਬਜ਼ੇ ਵਿੱਚ ਲੈ ਕੇ ਸ਼ਨਾਖਤ ਤੋਂ ਬਾਅਦ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦਸੂਹਾ ਵਿਚ ਰਖਵਾਇਆ ਹੈ।  ਰੇਲਵੇ ਪੁਲਿਸ ਨੇ 174 ਤਹਿਤ ਕਾਰਵਾਈ ਕੀਤੀ ਹੈ।

Related posts

Leave a Reply