ਟਾਂਡਾ ਮੋੜ ਗੜ੍ਹਦੀਵਾਲਾ ਤੇ ਟੁੱਟੀਆਂ ਬਿਜਲੀ ਦੀਆਂ ਤਾਰਾਂ,ਵਾਪਰ ਸਕਦਾ ਵੱਡਾ ਹਾਦਸਾ

ਗੜਦੀਵਾਲਾ 27 ਸਤੰਬਰ (ਚੌਧਰੀ) : ਬੀਤੀ ਸ਼ਾਮ ਸਥਾਨਕ ਸ਼ਹਿਰ ਦੇ ਟਾਂਡਾ ਮੋੜ ਤੇ ਵੱਡੀ ਗੱਡੀ ਦੇ ਲੰਘਣ ਨਾਲ ਬਿਜਲੀ ਦੀਆਂ ਟੁੱਟ ਗਈ ਹਨ। ਜਿਸ ਨੂੰ ਵਿਭਾਗ ਵਲੋਂ ਠੀਕ ਨਹੀਂ ਕੀਤਾ ਗਿਆ ਹੈ। ਸਥਾਨਕ ਦੁਕਾਨਾਂ ਦੇ ਦੱਸਿਆ ਕਿ ਬੀਤੀ ਸ਼ਾਮ ਇਹ ਤਾਰਾਂ ਟੁੱਟ ਕੇ ਸੜਕ ਦੇ ਗੱਬੇ ਲਟਕ ਰਹੀਆਂ ਹਨ। ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨਾਂ ਦੱਸਿਆਂ ਕਿ ਉਥੋਂ ਦੀ ਲੱਗਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਵਲੋਂ ਵਿਭਾਗ ਨੂੰ ਇਹਨਾਂ ਤਾਰਾਂ ਨੂੰ ਜਲਦ ਠੀਕ ਕਰਨ ਦੀ ਗੁਹਾਰ ਲਗਾਈ ਹੈ।

Related posts

Leave a Reply