ਟੀ.ਬੀ ਰੋਗ ਪੁਰੀ ਤਰਾਂ ਨਾਲ ਇਲਾਜ ਦੇ ਯੋਗ ਹੈ : ਡਾ. ਸ਼ਵੇਤਾ ਗੁਪਤਾ


ਪਠਾਨਕੋਟ,27 ਨਵੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪਠਾਨਕੋਟ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਟੀ.ਬੀ ਅਫਸਰ ਡਾ. ਸ਼ਵੇਤਾ ਗੁਪਤਾ ਨੇ ਟੀ.ਬੀ ਰੋਗ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਹਫਤੇ ਤੋ ਜਿਆਦਾ ਖਾਂਸੀ,ਬੁਖਾਰ,ਰਾਤ ਨੂੰ ਪਸੀਨਾ ਆਉਂਣਾ,ਭੁੱਖ ਘੱਟ ਲੱਗਣਾ ਅਤੇ ਵਜਨ ਘਟਣਾ ਟੀ.ਬੀ ਰੋਗ ਦੇ ਲੱਛਣ ਹਨ।ਉਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਲੱਛਣ ਹੋਣ ਤੇ ਮਰੀਜ ਨੂੰ ਨਜਦੀਕ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਵਾਉਂਣੀ ਚਾਹੀਦੀ ਹੈ। ਮਰੀਜ ਦੀ ਜਾਂਚ ਤੋ ਲੈ ਕੇ ਇਲਾਜ ਜਿਲੇ ਦੇ ਸਾਰੇ ਸਿਹਤ ਕੇਂਦਰ ਵਿਚ ਮੁਫਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਮਰੀਜ ਨੂੰ ਮੁਫਤ ਦਵਾਈ ਸ਼ੁਰੂ ਹੋਣ ਦੇ ਨਾਲ ਨਾਲ ਮਰੀਜ ਨੂੰ ਚੰਗੀ ਖੁਰਾਕ ਦੇ ਲਈ ਸਰਕਾਰ  ਕੋਲੋ ਉਹਨਾ ਦੇ ਬੈਂਕ ਖਾਤੇ ਵਿਚ 500 ਰੁਪਏ ਪ੍ਰਤੀ ਮਹੀਨੇ ਪਾਏ ਜਾਂਦੇ ਹਨ।

ਉਨਾਂ ਦੱਸਿਆ ਕਿ ਬਲਗਮ ਦੀ ਜਾਂਚ ਇਕ ਆਧੁਨਿਕ ਤਕਨੀਕੀ ਮਸ਼ੀਨ ਸੀ.ਵੀ ਨੈਟ ਦੁਆਰਾ ਜਿਲਾ ਹਸਪਤਾਲ ਵਿਚ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਟੀ.ਬੀ ਰੋਗ ਪੁਰੀ ਤਰਾਂ ਨਾਲ ਇਲਾਜ ਦੇ ਯੋਗ ਹੈ। ਕੋਰਸ ਪੁਰਾ ਕਰਨ ਤੇ ਰੋਗ ਪੁਰੀ ਤਰਾਂ ਨਾਲ ਠੀਕ ਹੋ ਜਾਂਦਾ ਹੈ। ਅਧੁਰਾ ਇਲਾਜ ਰੋਗ ਦਾ ਸਂਕਰਮਨ ਦੁਸਰਿਆ ਤੱਕ ਪਹੁੰਚ ਕਰਨ ਤੇ ਬਣਦਾ ਹੈ। ਇਸ ਲਈ ਟੀ.ਬੀ ਦੇ ਲੱਛਣ ਹੋਣ ਤੇ ਤੁਰੰਤ ਆਪਣੀ ਚਾਂਚ ਅਤੇ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ। ਕੋਵਿਡ ਮਹਾਂਮਾਰੀ ਦੇ ਦੋਰਾਨ ਵੀ ਟੀ.ਬੀ ਰੋਗ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਵੱਧੀਆ ਢੰਗ ਨਾਲ ਹੋ ਰਿਹਾ ਹੈ।

Related posts

Leave a Reply