ਲੇਟੈਸਟ: ਟੀਚਰ ਵੈੱਲਫੇਅਰ ਸੁਸਾਇਟੀ ਨੇ ਕੁੱਕ ਕਮ ਹੈਲਪਰ ਕੁਸ਼ੱਲਿਆ ਰਾਣੀ ਦੀ ਮੌਤ ਉਪਰੰਤ ਉਸ ਦੀਆਂ ਤਿੰਨ ਧੀਆਂ ਦੇ ਖਾਤੇ 45000 ਰੁਪਏ ਜਮਾਂ ਕਰਵਾਏ : CLIK HERE: READ MORE::

ਗੁਰੂਹਰਸਹਾਏ /ਜਲਾਲਾਬਾਦ ਪੱਛਮੀ  (ਬਲਦੇਵ ਸਿੰਘ ਵੜਵਾਲ)

ਟੀਚਰ ਵੈੱਲਫੇਅਰ ਸੁਸਾਇਟੀ ਗੁਰੂਹਰਸਹਾਏ ਵੱਲੋਂ ਗੁਰੂਹਰਸਹਾਏ ਦੇ ਅਧਿਆਪਕਾਂ ਅਤੇ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਬਾਬਾ ਤਾਰਾ ਸਿੰਘ ਵਾਲੀ ਵਿਖੇ ਕੁੱਕ ਕਮ ਹੈਲਪਰ ਵਜੋਂ ਕੰਮ ਕਰ ਰਹੀ ਸ਼੍ਰੀਮਤੀ ਕੁਸ਼ੱਲਿਆ ਰਾਣੀ ਦਾ ਐਕਸੀਡੈਂਟ ਹੋ ਗਿਆ ਸੀ ਜਿਸਤੋ ਬਾਦ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਸਦੀ  ਇਲਾਜ਼  ਦੌਰਾਨ ਮੌਤ ਹੋ ਗਈ ਸੀ।

ਟੀਚਰ ਵੈੱਲਫੇਅਰ ਸੁਸਾਇਟੀ ਗੁਰੂਹਰਸਹਾਏ ਵੱਲੋਂ ਕੁਸ਼ੱਲਿਆ ਰਾਣੀ ਦੇ ਇਲਾਜ਼ ਕਰਵਾਉਣ ਦੇ ਨਾਲ-ਨਾਲ ਹੁਣ ਉਸ ਦੇ ਘਰ ਦੀ ਹਾਲਤ ਨੂੰ ਦੇਖਦਿਆਂ ਹੋਇਆ ਉਸ ਦੀਆਂ ਤਿੰਨ ਧੀਆਂ ਦੇ ਖਾਤੇ 45000 ਰੁਪਏ ਡਾਕਖਾਨੇ ਗੁਰੂਹਰਸਹਾਏ ਵਿੱਖੇ ਵੱਖ-ਵੱਖ ਸਕੀਮਾਂ ਅਧੀਨ ਜਮਾਂ ਕਰਵਾਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਚਾਂਦੀ ਅਧਿਆਪਕ ਆਗੂ ਨੇ ਦੱਸਿਆ ਕਿ ਟੀਚਰ ਵੈੱਲਫੇਅਰ ਸੁਸਾਇਟੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਪਹਿਲਾ ਵੀ ਲਗਭਗ 2000 ਦੇ ਕਰੀਬ ਪਰਿਵਾਰਾਂ ਜਿਸ ਵਿੱਚ ਵਿਧਵਾ, ਅੰਗਹੀਣ ਅਤੇ ਗਰੀਬ ਪਰਿਵਾਰਾਂ ਨੂੰ ਲਗਭਗ 265000 ਰੁਪਏ ਦਾ ਰਾਸ਼ਨ ਵੱਖ-ਵੱਖ ਪਿੰਡਾਂ ਅਤੇ ਮੰਡੀ ਗੁਰੂਹਰਸਹਾਏ ਵਿਖੇ ਵੰਡਿਆਂ ਗਿਆ।

ਉੰਨਾ ਵਲੋਂ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਇਸ ਮੌਕੇ ਜਾਣਕਾਰੀ ਦੇਂਦਿਆਂ ਵਿਪਨ ਲੋਟਾ ਸਟੇਟ ਅਵਾਰਡੀ ਨੇ ਦੱਸਿਆ ਕਿ ਵੱਖ-ਵੱਖ ਸਮੇਂ ਤੇ ਟੀਚਰ ਵੈੱਲਫੇਅਰ ਸੁਸਾਇਟੀ ਗੁਰੂਹਰਸਹਾਏ ਵੱਲੋਂ ਲੋੜਵੰਦ ਲੋਕਾਂ ਦਾ ਇਲਾਜ਼ ਕਰਵਾਇਆ ਗਿਆ ਹੈ ਅਤੇ ਗਰੀਬ ਲੜਕੀਆਂ ਦੇ ਵਿਆਹ ਤੇ ਸੁਸਾਇਟੀ ਦੇ ਆਗੂਆਂ ਵੱਲੋਂ ਨਿੱਜੀ ਪੱਧਰ ਤੇ ਸਹਾਇਤਾ ਕੀਤੀ ਗਈ ਹੈ।

ਇਸ ਸਮੇਂ ਗੁਰਦੀਪ ਛਾਂਗਾ ਰਾਏ,ਦਰਸ਼ਨ ਸਿੰਘ ਵੜਵਾਲ,ਜਸਪਾਲ ਗੁਰੂਹਰਸਹਾਏ, ਬਿੰਦਰ ਸਿੰਘ, ਰਾਜਦੀਪ ਸੋਢੀ, ਸੰਪੂਰਨ ਵਿਰਕ,ਸ਼ਗਨ ਤੁਲਸੀ ਕੇ, ਅਸ਼ੋਕ ਕੁਮਾਰ, ਜਗਸੀਰ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ,ਹਰਦੀਪ ਸਿੰਘ, ਪ੍ਰੇਮ ਕੁਮਾਰ, ਦੀਪਾ ਸਿੰਘ, ਪਰਮਜੀਤ, ਸੰਦੀਪ ਸ਼ਰਮਾ, ਦਰਸ਼ਨ ਵੜਵਾਲ, ਅਸ਼ੋਕ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।

Related posts

Leave a Reply