ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਘਰ ਘਰ ਜਾ ਕਰ (PAS)ਪ੍ਰਤੀ ਜਾਗਰੂਕ ਅਤੇ ਕੌਵਿਡ-19 ਬਿਮਾਰੀ ਤੋਂ ਬਚਾਅ ਲਈ ਬੱਚਿਆਂ ਨੂੰ ਮਾਸਕ ਵੰਡੇ

ਗੜ੍ਹਦੀਵਾਲਾ 28 ਸਤੰਬਰ (ਚੌਧਰੀ) : ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੇ ਦਿਸਾ ਨਿਰਦੇਸ਼ਾ ਤੇ ਜਿਲ੍ਹਾ ਸਿੱਖਿਆ ਅਫਸਰ ਸੰਜੀਵ ਗੌਤਮ,ਉਪ ਜਿਲ੍ਹਾ ਸਿੱਖਿਆ ਅਫਸਰ ਸੁੱਖਵਿੰਦਰ ਸਿੰਘ ਅਤੇ ਰਕੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਮੁੱਖੀ ਹਰਮਿੰਦਰ ਕੁਮਾਰ ਦੀ ਅਗਵਾਈ ਹੇਠ ਸਹੀਦ ਕੰਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਪੀ ਟੀ ਆਈ ਰਛਪਾਲ ਸਿੰਘ ਅਤੇ ਕੰਪਿਊਟਰ ਅਧਿਆਪਕ ਦਵਿੰਦਰਪਾਲ ਸਿੰਘ ਢਿੱਲੋਂ ਨੇ ਪੰਜਾਬ ਪ੍ਰਾਪਤੀ ਸਰਵੇ (PAS) ਟੈਸਟ ਜੋ ਕਿ 21 ਸਤੰਬਰ 2020 ਤੋਂ ਚੱਲ ਰਹੇ ਆਨਲਾਈਨ ਪੀ ਏ ਐਸ ਟੈਸਟ ਵਿੱਚ ਸੋ ਫੀਸਦੀ ਵਿਦਿਆਰਥੀਆਂ ਦੀ ਸਮੂਲੀਅਤ ਘਰ ਘਰ ਜਾ ਕਿ ਪ੍ਰੇਰਿਤ ਕੀਤਾ।

ਪੂਰੇ ਵਿਸ਼ਵ ਭਰ ਵਿੱਚ ਫੈਲੀ ਬਿਮਾਰੀ ਕੌਵਿਡ 19 ਸਬੰਧੀ ਤੇ ਇਸ ਬਿਮਾਰੀ ਤੋਂ ਅਸੀਂ ਆਪਣਾ ਅਤੇ ਦੂਸਰਿਆਂ ਦਾ ਕਿਸ ਤਰ੍ਹਾਂ ਬਚਾਅ ਕਰਨਾ ਹੈ ਇਸ ਸਬੰਧੀ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ। ਰਛਪਾਲ ਸਿੰਘ ਪੀ ਟੀ ਆਈ ਅਤੇ ਦਵਿੰਦਰਪਾਲ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਘਰ ਘਰ ਜਾ ਕਿ ਕੌਵਿਡ-19 ਬਿਮਾਰੀ ਤੋਂ ਬਚਾਅ ਲਈ ਬੱਚਿਆਂ ਨੂੰ ਮਾਸਕ ਵੰਡੇ। ਜਿਕਰਯੋਗ ਹੈ ਕਿ ਪਹਿਲਾਂ ਵੀ ਸਕੂਲ ਦੀ ਬਿਹਤਰੀ ਲਈ ਰਛਪਾਲ ਸਿੰਘ ਪੀ ਟੀ ਆਈ ਤੇ ਦਵਿੰਦਰਪਾਲ ਸਿੰਘ ਢਿੱਲੋਂ ਨੇ ਸਕੂਲ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਸਨ।ਪਿਛਲੇ ਦਿਨੀਂ ਦਵਿੰਦਰਪਾਲ ਸਿੰਘ ਢਿੱਲੋਂ ਨੇ ਸਕੂਲ ਦੀ ਕੰਪਿਊਟਰ ਲੈਬ ਨੂੰ ਸੁੰਦਰ ਬਣਾਉਣ ਲਈ ਲੈਬ ਲਈ ਮੈਟ ਭੇਟ ਕੀਤੇ ਸਨ।ਇਸ ਉਪਰਾਲੇ ਲਈ ਸਕੂਲ ਮੁਖੀ ਹਰਿਮੰਦਰ ਕੁਮਾਰ ਅਤੇ ਸਮੂਹ ਸਟਾਫ ਨੇ ਇਨ੍ਹਾਂ ਅਧਿਆਪਕਾਂ ਦੀ ਸਲਾਘਾ ਕੀਤੀ।

Related posts

Leave a Reply