ਤੇਜਵੀਰ ਸਿੰਘ ਨੇ ਸੰਭਾਲਿਆ ਹੈਡਮਾਸਟਰ ਦਾ ਆਹੁਦਾ

ਪਠਾਨਕੋਟ,17 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ,ਜਸ਼ਨੂਰ ) : ਬੀਤੇ ਦਿਨ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਲੋਕ ਹਿੱਤ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰਖਦਿਆਂ ਹੋਇਆਂ ਮਾਸਟਰ ਕਾਡਰ ਦੀਆਂ  ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸਨ ਕੁਮਾਰ ਵੱਲੋਂ ਸ੍ਰੀ ਤੇਜਵੀਰ ਸਿੰਘ ਨੂੰ ਸਰਕਾਰੀ ਹਾਈ ਸਕੂਲ ਬਨੀ ਲੋਧੀ ਦਾ ਹੈਡਮਾਸਟਰ ਨਿਯੁਕਤ ਕੀਤਾ ਹੈ। ਸ੍ਰੀ ਤੇਜਵੀਰ ਸਿੰਘ ਨੇ ਅੱਜ ਆਪਣੀ ਜਿੰਮੇਵਾਰੀ ਨੂੰ ਸਰਕਾਰੀ ਹਾਈ ਸਕੂਲ ਬਨੀ ਲੋਧੀ ਪਹੁੰਚ ਕੇ ਸੰਭਾਲ ਲਿਆ ਹੈ। ਸਕੂਲ ਪਹੁੰਚਣ ਤੇ ਸਮੂਹ ਸਟਾਫ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਚਾਰਜ ਸੰਭਾਲਣ ਤੇ ਮੁਬਾਰਕਬਾਦ ਦਿੱਤੀ।

ਇਸ ਤੋਂ ਪਹਿਲਾਂ ਸ੍ਰੀ ਤੇਜਵੀਰ ਸਿੰਘ ਸਰਕਾਰੀ ਹਾਈ ਸਕੂਲ ਹਵੇਲੀ ਦੇ ਮੁੱਖ ਅਧਿਆਪਕ ਸਨ। ਆਪਣੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਖੁਦ ਸਰਕਾਰੀ ਸਕੂਲ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਇਸ ਮੁਕਾਮ ਤੇ ਪੁੱਜੇ ਹਨ ਅਤੇ ਉਹ ਸਕੂਲਾਂ ਅੰਦਰ ਗੁਣਾਤਮਿਕ ਸਿੱਖਿਆ ਤੇ ਜੋਰ ਦੇਣਾ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ।
ਇਸ ਮੌਕੇ ਤੇ ਸੁਦੇਸ ਕੁਮਾਰੀ, ਸਤਿੰਦਰ ਕੌਰ, ਸੁਧੀਰ ਸਿੰਘ, ਦਵਿੰਦਰ ਸਿੰਘ, ਰਾਜ ਕੁਮਾਰੀ, ਮੋਹਨੀ ਸੈਣੀ, ਡਿੰਪਲ ਸਰਮਾ,ਸੀਲਾ ਦੇਵੀ, ਭਵਾਨੀ ਸਿੰਘ, ਨਿਤੇਸ ਧਰਮ,ਮਨਜੀਤ ਸਿੰਘ,ਰਣਜੀਤ ਕੁਨਰ,ਰਾਕੇਸ ਕੁਮਾਰ ਗਣਿਤ ਮਾਸਟਰ ਜੀ.ਐੱਸ.ਐੱਸ ਮਾਧੋਪੁਰ,ਇਕਬਾਲ ਸਮਰਾ ਏ.ਈ.ਓ ਸਪੋਰਟਸ ਗੁਰਦਾਸਪੁਰ,ਨਰਿੰਦਰ ਲਾਲ ਏ.ਈ.ਓ ਸਪੋਰਟਸ ਪਠਾਨਕੋਟ,ਅਸਵਨੀ ਕੁਮਾਰੀ,ਮਮਤਾ,ਰਵਿੰਦਰ ਕੁਮਾਰ,ਦਲਜੀਤ ਸਿੰਘ ਕਲਰਕ, ਅਮਨਦੀਪ, ਰੇਖਾ,ਐਸਐਮਸੀ ਚੇਅਰਮੈਨ ਹਰਪ੍ਰੀਤ ਕੌਰ ਆਦਿ ਮੌਜੂਦ ਸਨ।

Related posts

Leave a Reply