ਸਵਰਗੀ ਤੇਰਾ ਸਿੰਘ ਚੰਨ ਨੇ ਜੰਗ ਦੇ ਸੌਦਾਗਰਾਂ ਖਿਲਾਫ਼ ਉਪੇਰਿਆਂ, ਗੀਤਾਂ ਅਤੇ ਕਵਿਤਾਵਾਂ ਰਾਹੀਂ ਬੁਲੰਦ ਅਵਾਜ ਉਠਾਈ

ਚੰਡੀਗੜ੍ਹ : ਸਾਹਿਤਕ ਖੇਤਰ ਵਿਚ ਸਮੇਂ ਸਮੇਂ ਲੋਕ ਪੱਖੀ ਸਾਹਿਤਕਾਰਾਂ ਨੇ ਲੋਕਾਈ ਦੀ ਬਾਂਹ ਫੜਦੇ ਹੋਏ ਉਨ੍ਹਾਂ ਦੇ ਦਰਦਾਂ ਅਤੇ ਦੁਸ਼ਵਾਰੀਆਂ ਨੂੰ ਸਾਹਿਤ ਦਾ ਵਿਸ਼ਾ ਬਣਾਕੇ, ਲੋਕਾਈ ਦਾ ਸਾਥ ਦਿੱਤਾ। ਹਾਕਮ ਜਮਾਤ ਨੂੰ ਝੰਜੋੜਿਆ ਅਤੇ ਲੋਕ ਪੱਖੀ ਸੁਰ ਉਭਾਰੀ.

ਦੂਜੀ ਮਹਾਂ ਜੰਗ ਅਤੇ ਭਾਰਤ – ਚੀਨ ਜੰਗ ਸਮੇਂ ਅਮਨਾਂ ਦਾ ਹੋਕਾ ਦੇਣ ਵਾਲੇ ਸਾਡੇ ਰਹਿਨੁਮਾ ਸਵਰਗੀ ਤੇਰਾ ਸਿੰਘ ਚੰਨ ਜੀ ਨੇ ਜੰਗ ਦੇ ਸੌਦਾਗਰਾਂ ਖਿਲਾਫ਼ ਉਪੇਰਿਆਂ, ਗੀਤਾਂ ਅਤੇ ਕਵਿਤਾਵਾਂ ਰਾਹੀਂ ਬੁਲੰਦ ਅਵਾਜ ਉਠਾਈ। ਉਨ੍ਹਾਂ ਦੇ ਜਨਮ ਸ਼ਤਾਬਦੀ ਵਰੇ ਦੌਰਾਨ ਉਨ੍ਹਾਂ ਨੂੰ ਯਾਦ ਕਰਦੇ ਨਤਮਸਤਕ ਹੁੰਦੇ ਹਾਂ। ਭਾਂਵੇ ਉਨ੍ਹਾਂ ਦਾ ਵਿਛੋੜਾ ਦਿਨ 09 ਜੁਲਾਈ ਹੈ ਪਰ ਉਨ੍ਹਾਂ ਦੀ ਮਿੱਠੀ ਯਾਦ ਅਤੇ ਤਰੋ-ਤਾਜ਼ਾ ਉਪੇਰੇ, ਗੀਤ ਅਤੇ ਕਵਿਤਾਵਾਂ ਅੱਜ ਵੀ ਸਾਡੀ ਰਹਿਨੁਮਾਈ ਕਰਦੇ ਹਨ। ਉਸ ਮਹਾਨ ਲੋਕਪੱਖੀ ਸਾਹਿਤਕਾਰ, ਕ੍ਰਾਂਤੀਕਾਰੀ ਰੰਗਕਰਮੀ, ਕਈ ਸਾਹਿਤ ਸਭਾਵਾਂ ਦੇ ਸੰਸਥਾਪਕ, ਸਾਦ-ਮੁਰਾਦੇ, ਮਿੱਠਬੋਲੜੇ ਅਤੇ ਅਪਣੱਤ ਨਾਲ ਭਰੇ ਸੱਚੇ-ਸੁਚੇ ਇਨਸਾਨ ਦੀ ਘਾਲਣਾ ਅੱਗੇ ਅਦਬ ਨਾਲ ਨਤਮਸਤਕ ਹਾਂ।

ਤੇਰਾ ਸਿੰਘ ਚੰਨ ਜੀ ਦੇ ਉਪੇਰਿਆਂ ਉਤੇ ਡਾ. ਸਤੀਸ਼ ਕੁਮਾਰ ਵਰਮਾ ਜੀ ਦੀ ਨਿਗਰਾਨੀ / ਰਹਿਨੁਮਾਈ ਵਿਚ ਅੈਮ. ਫ਼ਿਲ ਕਰ ਚੁਕੇ ਕੁਲਵਿੰਦਰ ਸਿੰਘ ਦੇ ਵਿਚਾਰ ਅਤੇ ਬਲਜਿੰਦਰ ਦਾਰਾਪੁਰੀ ਦੀ ਸੁਰੀਲੀ ਆਵਾਜ਼ ਵਿਚ ਗਾਇਆ ਤੇਰਾ ਸਿੰਘ ਚੰਨ ਜੀ ਦਾ ਇਕ ਸਦਾਬਹਾਰ ਗੀਤ ਆਪ ਸਾਰਿਆਂ ਨਾਲ ਸਾਂਝਾ ਕਰਨ ਦੀ ਖੁੱਸ਼ੀ ਲੈ ਰਿਹਾ ਹਾਂ।

Related posts

Leave a Reply