ਥੰਮਣ ਪਰਿਵਾਰ ਵਲੋਂ ਦਿੱਲੀ ਕਿਸਾਨ ਅੰਦੋਲਨ ‘ਚ ਕਿਸਾਨਾਂ ਵਾਸਤੇ ਰਾਸ਼ਨ ਅਤੇ ਦਵਾਈਆਂ ਭੇਂਟ


ਗੜ੍ਹਦੀਵਾਲਾ 28 ਦਸੰਬਰ (ਚੌਧਰੀ) : ਡਾਕਟਰ ਐਨ ਐਸ ਖਹਿਰਾ (ਨੈਫਰੋਲੋਜਿਸਟ) ਡੀ.ਐਮ.ਸੀ ਅਤੇ ਡਾਕਟਰ ਮੋਹਨ ਲਾਲ ਥੱਮਣ ਕਲੀਨਿਕ ਗੜ੍ਹਦੀਵਾਲਾ ਦੇ ਸਹਿਯੋਗ ਨਾਲ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਸੰਸਥਾਵਾਂ ਲਈ ਦਵਾਈਆਂ ਤੇ ਰਾਸ਼ਨ ਆਦਿ ਆਪਣੇ ਡਾਕਟਰ ਬੱਚਿਆਂ ਦੇ ਹੱਥ ਭੇਜਿਆ ਤਾਂ ਜੋ ਆਪਣੀ ਨੇਕ ਕਮਾਈ ਵਿੱਚੋਂ ਕੁੱਝ ਹਿੱਸਾ ਪਾਇਆ ਜਾ ਸਕੇ ਅਤੇ ਜੋ ਚੱਲ ਰਹੇ ਅੰਦੋਲਨ ਦੀ ਅੱਖੀਂ ਵੇਖੀ ਜਾਣਕਾਰੀ ਮਿਲ ਸਕੇ ਤੇ ਕਿੰਨੇ ਤੰਗ ਹਲਾਤਾਂ ਵਿੱਚ ਸਾਡੇ ਮਜਬੂਤ ਕਿਸਾਨ ਅੰਨੀ ਬੋਲੀ ਸਰਕਾਰ ਤੱਕ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਅਵਾਜ ਪੁੱਜਦੀ ਕਰ ਰਹੇ ਹਨ ਦਾ ਪਤਾ ਚੱਲ ਸਕੇ।

(ਅੰਦੋਲਨ ਦੌਰਾਨ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਲਵੰੰਡੀ ਨਾਲ ਤਸਵੀਰ ਚ ਡਾ ਅਭਿਸ਼ੇਕ ਥੱਮਣ ਅਤੇ ਹੋਰ)

ਜਿਸ ਵਿਚ ਡਾਕਟਰ ਪਰਮਵੀਰ ਖਹਿਰਾ (ਸਾਈਕੈਟਰਿਸਟ), ਡਾਕਟਰ ਪ੍ਰਭਜੋਤ ਢਿੱਲੋਂ (ਐਮ.ਬੀ.ਬੀ.ਐਸ), ਡਾਕਟਰ ਅਭਿਸ਼ੇਕ ਥੱਮਣ (ਐੱਮ.ਡੀ ਮੈਡੀਸਨ), ਜਿਨ੍ਹਾਂ ਨੇ ਸੰਸਥਾਵਾਂ ਨੂੰ ਦਵਾਈਆਂ ਅਤੇ ਰਾਸ਼ਨ ਭੇਂਟ ਕੀਤਾ ਅਤੇ ਆਪਣੇ ਖੇਤਰ ਦੇ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਜੀ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਤੋਂ ਬਾਅਦ ਖਾਲਸਾ ਏਡ ਦੇ ਲਗਾਏ ਕੈਂਪ ਵਿੱਚ ਵੀ ਹਾਜਰੀ ਲਗਵਾਈ ।

Related posts

Leave a Reply