ਡਾ ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਸਰਬੱਤ ਦਾ ਭਲਾ ਚੈਰੀਟੇਵਲ ਟਰੱਸਟ ਸੈਂਟਰ ਗੋਂਦਪੁਰ ਵਲੋਂ 53 ਲੋੜਵੰਦ ਔਰਤਾਂ ਤੇ ਵਿਧਵਾਂ ਨੂੰ ਵੰਡੀ ਪੈਨਸ਼ਨ

(ਲੋੜਵੰਦ ਔਰਤਾਂ ਤੇ ਵਿਧਵਾਂ ਅਤੇ ਅਨਾਥ ਬੱਚਿਆਂ ਨੂੰ ਪੈਨਸ਼ਨ ਵੰਡਦੇ ਹੋਏ ਸਰਬੱਤ ਦਾ ਭਲਾ ਚੈਰੀਟੇਵਲ ਟਰੱਸਟ ਸੈਂਟਰ ਗੋਂਦਪੁਰ ਦੇ ਮੈਂਬਰ)

ਗੜ੍ਹਦੀਵਾਲਾ 29 ਸਤੰਬਰ ( ਚੌਧਰੀ ) : ਸਰਬੱਤ ਦਾ ਭਲਾ ਚੈਰੀਟੇਵਲ ਟਰੱਸਟ ਸੈਂਟਰ ਗੋਂਦਪੁਰ ਵਲੋਂ ਜਿਲ੍ਹਾ ਪ੍ਰਧਾਨ ਆਗਿਆ ਪਾਲ ਸਿੰਘ ਦੀ ਰਹਿਨਮਾਈ ਹੇਠ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਲਗਭਗ 53 ਦੇ ਕਰੀਬ ਲੋੜਵੰਦ ਔਰਤਾਂ,ਵਿਧਵਾਂ ਅਤੇ ਅਨਾਥ ਬੱਚਿਆਂ ਨੂੰ ਪੈਨਸ਼ਨ ਵੰਡੀ ਗਈ।ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਵਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਆਗਿਆਪਾਲ ਸਿੰਘ ਨੇ ਕਿਹਾ ਕਿ ਡਾ.ਐਸ.ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਾਹਿਬ ਦੇ ਯਤਨਾਂ ਸਦਕਾ ਗੜ੍ਹਦੀਵਾਲਾ ਦੇ ਖੇਤਰ ਦੇ ਲਗਭਗ 34 ਦੇ ਕਰੀਬ ਪਿੰਡਾਂ ਵਿੱਚ ਲੋੜਵੰਦ ਔਰਤਾਂ ਤੇ ਵਿਧਵਾਂ ਅਤੇ ਅਨਾਥ ਬੱਚਿਆਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ।

ਜਿਸ ਨਾਲ ਉੱਕਤ ਪਰਿਵਾਰਾਂ ਦੀ ਆਰਥਿਕ ਤੌਰ ਤੇ ਮੱਦਦ ਕਰਨ ਕੀਤੀ ਜਾ ਰਹੀ ਹੈ।ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਟਰੱਸਟ ਵਲੋਂ ਜਿੱਥੇ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਬੀੜਾ ਚੁੱਕਣ ਤੇ ਹੋਰ ਲੋੜੀਦੀ ਸਹਾਇਤਾ ਕਰਨ ਲਈ ਉਪਰਲੇ ਕੀਤੇ ਜਾ ਰਹੇ ਹਨ । ਇਸ ਤੋ ਇਲਾਵਾ ਟਰੱਸਟ ਵਲੋਂ ਵੱਖ-ਵੱਖ ਪਿੰਡਾਂ ਅੰਦਰ ਕੰਪਿਊਟਰ ਸੈਂਟਰ,ਸਿਲਾਈ ਸੈਂਟਰ ਅਤੇ ਵੱਖ-ਵੱਖ ਹਸਪਤਾਲਾਂ ‘ਚ ਡਾਇਆਲਸਿਸ ਮਸ਼ੀਨਾ ਲਗਾਈਆਂ ਹਨ,ਅਤੇ ਲੋੜਵੰਦ ਵਿਅਕਤੀਆਂ ਦੇ ਅੱਖਾਂ ਦੇ ਅਪ੍ਰੇਸ਼ਨ ਵੀ ਕਰਵਾਏ ਜਾਦੇ ਹਨ। ਇਸ ਮੌਕੇ ਜਸਵਿੰਦਰ ਸਿੰਘ ਬਿੱਲਾ ,ਸਿੰਗਾਰਾ ਸਿੰਘ,ਗੁਰਸ਼ਰਨ ਸਿੰਘ ਸਮੇਤ ਮੈਂਬਰ ਹਾਜ਼ਰ ਸਨ।

Related posts

Leave a Reply