ਵਿਧਾਇਕ ਅਮਿਤ ਵਿੱਜ ਦੇ ਉਪਰਾਲਿਆਂ ਸਦਕਾ ਵਡੇਹਰਿਆਂ ਮੁਹੱਲੇ ਨੂੰ ਮਿਲੀ 20 ਫੁੱਟ ਚੋੜੀ ਤੇ 300 ਮੀਟਰ ਲੰਮੀ ਸੜਕ

22 ਲੱਖ ਰੂੁਪਏ ਖਰਚ ਕਰਕੇ ਕੀਤਾ ਗਿਆ ਮਾਰਗ ਦਾ ਨਿਰਮਾਣ , ਸਟਰੀਟ ਲਾਈਟਾਂ ਤੇ ਸੜਕ ਕਿਨਾਰੇ ਲਗਾਏ ਪੋਦੇ


ਪਠਾਨਕੋਟ,22 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸਹਿਰਾਂ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਅਧੀਨ ਸਹਿਰ ਅੰਦਰ ਉਹ ਸਮੱਸਿਆਵਾਂ ਜਿਨਾਂ ਨੂੰ ਪੂਰਾ ਕਰਨਾ ਇੱਕ ਸੁਪਨਾ ਜਿਹਾ ਲਗਦਾ ਸੀ ਅੱਜ ਵਿਧਾਇਕ ਸ੍ਰੀ ਅਮਿਤ ਵਿੱਜ ਦੇ ਉਪਰਾਲਿਆਂ ਸਦਕਾ ਪੂਰਾ ਹੋਇਆ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਚਲਦਿਆਂ ਕਰੀਬ ਇੱਕ ਮਹੀਨੇ ਤੋਂ ਵਿਕਾਸ ਕਾਰਜਾਂ ਲਈ ਰਾਹ ਖੋਲੇ ਸਨ ਅਤੇ ਪਿੰਡਾਂ ਅਤੇ ਸਹਿਰਾਂ ਅੰਦਰ ਜੋ ਵਿਕਾਸ ਰੁਕੇ ਹੋਏ ਸਨ ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। 

ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਸਮਸਾਨ ਘਾਟ ਤੋਂ ਮੁਹੱਲਾ ਵਡੇਹਰਿਆਂ ਨੂੰ ਜਾਣ ਲਈ ਕੇਵਲ ਇੱਕ ਛੋਟੀ ਗਲੀ ਸੀ ਅਤੇ ਲੋਕਾਂ ਦਾ ਇਸ ਗਲੀ ਚੋ ਆਉਂਣਾ ਜਾਣਾ ਮੁਸਕਿਲ ਹੁੰਦਾ ਸੀ। ਜਦਕਿ ਇਸ ਦੇ ਨਾਲ ਲੱਗਦੀ ਜਮੀਨ ਜੋ ਕਿ ਇੱਕ ਛੱਪੜ ਦਾ ਰੂਪ ਲੈ ਚੁੱਕੀ ਸੀ ਉਸ ਦੇ ਵਿਚਕਾਰ ਤੋਂ 20 ਫੁੱਟ ਚੋੜਾਈ ਅਤੇ 300 ਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ ਗਿਆ। ਹੁਣ ਇਹ ਨਿਰਮਾਣ ਕਾਰਜ ਪੂਰੀ ਤਰਾਂ ਮੁਕੰਮਲ ਹੋ ਚੁੱਕਿਆ ਹੈ ਅਤੇ ਇਸ ਮਾਰਗ ਤੇ ਸਟਰੀਟ ਲਾਈਟਾਂ ਅਤੇ ਪੋਦੇ ਵੀ ਲਗਾਏ ਗਏ ਹਨ। ਉਨ੍ਰਾਂ ਦੱਸਿਆ ਕਿ ਇਸ ਮਾਰਗ ਤੇ 22 ਲੱਖ ਰੁਪਏ ਖਰਚ ਕੀਤੇ ਗਏ ਹਨ ।

ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਸਹਿਰ ਅੰਦਰ ਅਤੇ ਪਿੰਡਾ ਅੰਦਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਨਾਂ ਮੁੱਖ ਮੰਤਰੀ ਪੰਜਾਬ ਦਾ ਇਸ ਕਾਰਜ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਪੋ੍ਰਜੈਕਟ ਤੇਜੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ ਜੋ ਲੰਮੇ ਸਮੇਂ ਤੋਂ ਲਟਕੇ ਹੋਏ ਹਨ ਤਾਂ ਜੋ ਲੋਕਾਂ ਨੂੰ ਸੁਵਿਧਾਵਾਂ ਮਿਲ ਸਕਣ। 

Related posts

Leave a Reply