ਬੁਰੀ ਖਬਰ..ਕਰਜੇ ਦੀ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ

ਫਾਜਿਲਕਾ 25 ਅਗਸਤ (ਬਲਦੇਵ ਸਿੰਘ ਵੜਵਾਲ) : ਗੁਰੂਹਰਸਹਾਏ ਦੇ ਸਾਡੇ ਹੋਣਹਾਰ ਨੌਜਵਾਨ ਲਾਭਪ੍ਰੀਤ ਸਿੰਘ ਸੰਧੂ ਨੇ ਆਪਣੇ ਪਰਿਵਾਰ ਸਿਰ ਚੜੇ ਕਰਜੇ ਅਤੇ ਆਪਣੀ ਬੇਰੋਜਗਾਰੀ ਤੋਂ ਤੰਗ ਹੋ ਕੇ ਅੱਜ ਖ਼ੁਦਕੁਸ਼ੀ ਕਰ ਲਈ,ਖ਼ੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਫੇਸਬੁੱਕ ਤੇ ਆਪਣੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਤੇ ਉਸ ਤੋਂ ਬਾਅਦ ਮੌਤ ਨੂੰ ਗਲੇ ਲਗਾ ਲਿਆ।ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਸਰਕਾਰ ਨੂੰ ਬੇਨਤੀ ਹੈ ਕਿ ਜਿਸ ਕਰਜੇ ਕਾਰਨ ਨੌਜਵਾਨ ਨੇ ਖ਼ੁਦਕੁਸ਼ੀ ਕੀਤੀ ਹੈ ਉਸਦਾ ਸਾਰਾ ਕਰਜ ਮੁਆਫ ਕਰ ਪਰਿਵਾਰ ਨੂੰ ਬਣਦਾ ਮੁਆਵਜਾ ਦੇਵੇ ਕਿਉਂਕਿ ਇਸ ਘਟਨਾ ਦੀ ਜਿੰਮੇਵਾਰ ਕਾਂਗਰਸ ਸਰਕਾਰ ਹੈ ਜੋ ਘਰ ਘਰ ਨੌਕਰੀ ਤੇ ਸੰਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਸੱਤਾ ‘ਚ ਆਈ ਸੀ ਪਰ ਅੱਜ ਮੁੱਕਰ ਚੁੱਕੀ ਹੈ ਜਿਸ ਕਰਕੇ ਪੰਜਾਬ ਦਾ ਨੌਜਵਾਨ ਨਿਰਾਸ਼ਾ ਦੇ ਆਲਮ ਚੋ ਗੁਜ਼ਰ ਰਿਹਾ ਹੈ ਤੇ ਅਜਿਹੇ ਮੰਦਭਾਗੇ ਕਦਮ ਚੁੱਕ ਰਿਹਾ ਹੈ| 

Related posts

Leave a Reply