ਖੂਬਸੂਰਤ ਝੀਲ ਦਾ ਭੁਲੇਖਾ ਪਾਉਂਦਾ ਹੈ ਪਿੰਡ ਖੋਦੇ ਬਾਂਗਰ ਦਾ ਛੱਪੜ

ਮਗਨਰੇਗਾ ਸਕੀਮ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਅੰਦਰ  ਥਾਪਰ ਮਾਡਲ ਤਤਿਹ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਜੋਰਾਂ ‘ਤੇ

109 ਕਰੋੜ ਰੁਪਏ ਦੀ ਲਾਗਤ ਨਾਲ 604 ਛੱਪੜ,ਥਾਪਰ ਮਾਡਲ ਪ੍ਰੋਜੈਕਟ ਨਾਲ ਕੀਤੇ ਜਾਣਗੇ ਵਿਕਸਿਤ

ਗੁਰਦਾਸਪੁਰ,13 ਸਤੰਬਰ (ਅਸ਼ਵਨੀ): ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਦੀ ਅਗਵਾਈ ਹੇਠ ‘ਮਗਨਰੇਗਾ’ ਸਕੀਮ ਤਹਿਤ ਪਿੰਡਾਂ ਦੀ ਵਿਕਾਸ ਪੱਖੋ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਜ਼ਿਲੇ ਅੰਦਰ 996 ਛੱਪੜਾਂ ਵਿਚੋਂ 604 ਛੱਪੜ, ਥਾਪਰ ਮਾਡਲ ਪ੍ਰੋਜਕੈਟ ਤਹਿਤ ਪਾਸ ਹੋ ਚੁਕੇ ਹਨ।ਜਿਨਾਂ ਉੱਪਰ 109.67 ਕਰੋੜ ਖਰਚ ਕੀਤੇ ਜਾਣਗੇ। ਬਾਕੀ ਰਹਿੰਦੇ ਛੱਪੜਾਂ ਦੇ ਪ੍ਰੋਜਕਟ ਵੀ ਜਲਦ ਪਾਸ ਹੋ ਜਾਣਗੇ। 
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸੀਅਨ ਵਿਜੇ ਕੁਮਾਰ ਨੇ  ਦੱਸਿਆ ਕਿ ਬਲਾਕ ਬਟਾਲਾ ਵਿਖੇ 68, ਡੇਰਾ ਬਾਬਾ ਨਾਨਕ ਵਿਖੇ 71,ਧਾਰੀਵਾਲ ਵਿਖੇ 62,ਦੀਨਾਨਗਰ ਵਿਖੇ 42,ਦੋਰਾਂਗਲਾ ਵਿਖੇ 38,  ਗੁਰਦਾਸਪੁਰ ਵਿਖੇ 42,ਫਤਿਹਗੜ ਚੂੜੀਆਂ ਵਿਖੇ 90,ਕਾਹਨੂੰਵਾਨ  ਵਿਖੇ 34,ਕਲਾਨੋਰ ਵਿਖੇ 52,ਕਾਦੀਆਂ ਵਿਖੇ 60 ਅਤੇ ਸ੍ਰੀ  ਹਰਗੋਬਿੰਦਪੁਰ ਵਿਖੇ 45 ਛੱਪੜ ਥਾਪਰ ਮਾਡਲ ਤਹਿਤ ਵਿਕਸਿਤ ਕਰਨ ਦੇ ਪ੍ਰੋਜੈਕਟ ਪਾਸ ਹੋ ਗਏ ਹਨ।

ਉਨਾਂ ਦੱਸਿਆ ਕਿ ਜਿਲੇ ਵਿਚ 1278 ਪਿੰਡਾਂ ਅੰਦਰ 996 ਛੱਪੜ ਹਨ, ਜਿਸ ਵਿਚੋਂ 604 ਛੱਪੜ ਥਾਪਰ ਮਾਡਲ ਤਹਿਤ ਵਿਕਸਿਤ ਕਰਨ ਦੇ ਪ੍ਰੋਜੈਕਟ ਪਾਸ ਹੋ ਗਏ ਹਨ ਅਤੇ ਬਾਕੀ ਛੱਪੜਾਂ ਦੇ ਪ੍ਰੋਜੋਕਟ ਵੀ ਜਲਦ ਪਾਸ ਹੋ ਜਾਣਗੇ,ਉਨਾਂ ਦੱਸਿਆ ਕਿ 604 ਛੱਪੜਾਂ ਦੇ ਵਿਕਾਸ ਕੰਮ 31 ਮਾਰਚ 2021 ਤਕ ਮੁਕੰਮਲ ਕਰ ਲਏ ਜਾਣਗੇ।ਮਗਨਰੇਗਾ ਸਕੀਮ ਤਹਿਤ ਪਿੰਡ ਖੋਦੇ ਬਾਂਗਰ,ਬਲਾਕ ਫਤਿਹਗੜ• ਚੂੜੀਆਂ,ਗੁਰਦਾਸਪੁਰ ਵਿਖੇ ਥਾਪਰ ਮਾਡਲ ਦੀ ਤਰਾਂ ਕੰਮ ਚਲ ਰਿਹਾ ਹੈ।

Related posts

Leave a Reply