Updated News:- ਭਾਜਪਾ ਨੇ ਡ੍ਰੈਗਨ ਫਰੂਟ ਦਾ ਨਾਂ ਬਦਲ ਕੇ ‘ਕਮਲਮ’ ਰੱਖਣ ਦਾ ਫੈਸਲਾ ਕੀਤਾ

ਅਹਿਮਦਾਬਾਦ: ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਡ੍ਰੈਗਨ ਫਰੂਟ ਦਾ ਨਾਂ ਬਦਲ ਕੇ ‘ਕਮਲਮ’ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰੁਪਾਣੀ ਨੇ ਕਿਹਾ ਕਿ ਡ੍ਰੈਗਨ ਫਰੂਟ ਦਾ ਬਾਹਰੀ ਆਕਾਰ ਕਮਲ ਜਿਹਾ ਹੁੰਦਾ ਹੈ। ਇਸ ਲਈ ਇਸ ਦਾ ਨਾਂ ਬਦਲ ਕੇ ਕਮਲਮ ਰੱਖਿਆ ਜਾਵੇਗਾ। ਸੰਸਕ੍ਰਿਤ ‘ਚ ਕਮਲਮ ਦਾ ਅਰਥ ਕਮਲ ਹੁੰਦਾ ਹੈ।

ਮੁੱਖ ਮੰਤਰੀ ਰੁਪਾਣੀ ਨੇ ਕਿਹਾ ਚੀਨ ਦੇ ਨਾਲ ਜੁੜੇ ਡ੍ਰੈਗਨ ਫਰੂਟ ਦਾ ਨਾਂ ਅਸੀਂ ਬਦਲ ਦਿੱਤਾ ਹੈ। ਹਾਲ ਹੀ ਦੇ ਸਾਲਾਂ ‘ਚ ਇਹ ਫਲ ਤੇਜ਼ੀ ਨਾਲ ਹਰਮਨ ਪਿਆਰਾ ਹੋਇਆ ਹੈ। ਇਸ ਫਲ ‘ਚ ਭਰਪੂਰ ਮਾਤਰਾ ‘ਚ ਐਂਟੀ ਔਕਸੀਡੈਂਟਸ, ਵਿਟਾਮਿਨਸ, ਪ੍ਰੋਟੀਨ, ਕੈਲਸ਼ੀਅਮ ਆਦਿ ਪਾਇਆ ਜਾਂਦਾ ਹੈ।

ਮੁੱਖ ਮੰਤਰੀ ਬਾਗਬਾਨੀ ਮਿਸ਼ਨ ਦੀ ਸ਼ੁਰੂਆਤ ਮੌਕੇ ਰੁਪਾਣੀ ਨੇ ਕਿਹਾ, ‘ਡ੍ਰੈਗਨ ਫਰੂਟ ਦੇ ਪੇਟੇਂਟ ਨੂੰ ‘ਕਮਲਮ’ ਨਾਂ ਲਈ ਅਰਜ਼ੀ ਦਿੱਤੀ ਹੈ। ਹੁਣ ਗੁਜਰਾਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਫਲ ਨੂੰ ਕਮਲਮ ਕਿਹਾ ਜਾਵੇਗਾ।’

 

Related posts

Leave a Reply