ਲੁਧਿਆਣਾ : 12ਵੀਂ ਕਲਾਸ ਵਿਚ ਪੜ੍ਹਨ ਵਾਲੀ ਵਿਦਿਆਰਥਣ ਦੀ ਲਾਸ਼ ਦੀ ਬਾਇਓ ਲੈਬ ਵਿਚ ਪੱਖੇ ਨਾਲ ਲਟਕਦੀ ਮਿਲੀ।
ਥਾਣਾ ਡੇਹਲੋਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਲਾਸ਼ ਦੇ ਆਲੇ ਦੁਆਲੇ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਵੱਖ ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਈਸ਼ਵਰ ਨਗਰ ਵਾਸੀ ਹਰਪ੍ਰੀਤ ਕੌਰ 17 ਦੇ ਰੂਪ ਵਿਚ ਹੋਈ। ਉਹ ਵਿੱਲ ਪਿੰਡ ਸਥਿਤ ਸਰਕਾਰੀ ਸਕੂਲ ਵਿਚ 12ਵੀਂ ਕਲਾਸ ਦੀ ਵਿਦਿਆਰਥਣ ਸੀ। ਰੋਜ਼ ਵਾਂਗ ਸੋਮਵਾਰ ਸਵੇਰੇ ਘਰੋਂ ਸਕੂਲ ਲਈ ਗਈ। ਪਰ ਸ਼ਾਮ ਨੂੰ ਘਰ ਨਾ ਪਰਤੀ। ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ। ਪਤਾ ਕਰਦੇ ਕਰਦੇ ਉਹ ਸਕੂਲ ਵੀ ਪਹੁੰਚੇ ਪਰ ਉਸ ਸਮੇਂ ਸਕੂਲ ਚੌਕੀਦਾਰ ਖਾਣਾ ਖਾਣ ਲਈ ਬਾਹਰ ਗਿਆ ਹੋਇਆ ਸੀ। ਇਸ ਲਈ ਹਰਪ੍ਰੀਤ ਬਾਰੇ ਕੁਝ ਪਤਾ ਨਾ ਲੱਗ ਸਕਿਆ।
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਮੰਗਲਵਾਰ ਸਵੇਰੇ ਸਕੂਲ ਦੇ ਵਿਦਿਆਰਥੀਆਂ ਨੇ ਬਾਇਓ ਲੈਬ ਦਾ ਦਰਵਾਜ਼ਾ ਖੋਲ੍ਹਿਆ। ਅੰਦਰ ਹਰਪ੍ਰੀਤ ਦੀ ਲਾਸ਼ ਲਟਕਦੀ ਦੇਖ ਵਿਦਿਆਰਥੀਆਂ ਨੇ ਰੌਲਾ ਪਾ ਦਿੱਤਾ ਅਤੇ ਅਧਿਆਪਕਾਂ ਨੂੰ ਬੁਲਾਇਆ। ਘਟਨਾ ਦਾ ਪਤਾ ਲਗਦੇ ਹੀ ਥਾਣਾ ਡੇਹਲੋਂ ਦੀ ਪੁਲਿਸ ਮੌਕੇ ’ਤੇ ਪਹੁੰਚੀ। ਥਾਣਾ ਮੁਖੀ ਨੇ ਦੱਸਿਆ ਕਿ ਹੁਣ ਤਕ ਵਿਦਿਆਰਥੀ ਵੱਲੋਂ ਕੀਤੀ ਆਤਮਹੱਤਿਆ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp