LATEST: ਕੇਂਦਰ ਨੇ SGPC ਦੇ ਪ੍ਰਧਾਨ ਰਹੇ ਲੌਂਗੋਵਾਲ ਨੂੰ ਸੁਰੱਖਿਆ ਦੇਣ ਤੋਂ ਕਰ ਦਿੱਤਾ ਸਾਫ਼ ਇਨਕਾਰ, ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਜ਼ਿਕਰ ਕੀਤਾ ਸੀ ਤੇ ਖੁਦ ਲਈ ਕੀਤੀ ਸੀ ਸੁਰੱਖਿਆ ਦੀ ਮੰਗ

ਚੰਡੀਗੜ੍ਹ: SGPC ਦੇ ਸਾਬਕਾ ਪ੍ਰਧਾਨ ਰਹੇ ਗੋਬਿੰਦ ਸਿੰਘ ਲੌਂਗੋਵਾਲ  ਨੇ ਇੱਕ ਦਸੰਬਰ ਨੂੰ ਕੇਂਦਰ ਸਰਕਾਰ ਨੂੰ ਚਿੱਠੀ ਲਿੱਖੀ ਸੀ। ਜਿਸ ‘ਚ ਉਨ੍ਹਾਂ ਨੇ ਖੁਦ ਨੂੰ ਅੱਤਵਾਦੀਆਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਜ਼ਿਕਰ ਕੀਤਾ ਸੀ ਤੇ ਖੁਦ ਲਈ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਵਲੋਂ ਲਿੱਖੀ ਚਿੱਠੀ ‘ਚ ਸਾਲ 1985 ‘ਚ ਅੱਤਵਾਦੀਆਂ ਵਲੋਂ ਮਾਰੇ ਆਪਣੇ ਪਿਤਾ ਹਰਚੰਦ ਸਿੰਘ ਲੌਂਗੋਵਾਲ ਦੀ ਜ਼ਿਕਰ ਵੀ ਕੀਤਾ।

ਕੇਂਦਰੀ ਸੁਰੱਖਿਆ ਏਜੰਸੀਆਂ ਦੀ ਰਿਪੋਰਟ ਨੂੰ ਆਧਾਰ ਮੰਨਦਿਆਂ ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ ਲੌਂਗੋਵਾਲ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਹੈ। ਪਰ ਫੇਰ ਵੀ ਪੰਜਾਬ ਸਰਕਾਰ ਸਥਾਨਿਕ ਪੱਧਰ ‘ਤੇ ਉਨ੍ਹਾਂ ਦੀ ਸੁਰੱਖਿਆ ‘ਤੇ ਫੈਸਲਾ ਕਰ ਸਕਦੀ ਹੈ।  ਕੇਂਦਰ ਨੇ ਲੌਂਗੋਵਾਲ ਨੂੰ ਸੁਰੱਖਿਆ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਭੇਜਿਆ ਹੈ ਅਤੇ ਕਿਹਾ ਹੈ ਕਿ ਲੌਂਗੋਵਾਲ ਵਲੋਂ ਸੁਰੱਖਿਆ ਦੀ ਮੰਗ ਕਰਦਿਆਂ ਭੇਜੀ ਗਈ ਇੱਕ ਈ-ਮੇਲ ‘ਤੇ ਮੰਤਰਾਲੇ ਨੇ ਅੱਤਵਾਦੀ ਖ਼ਤਰੇ ਬਾਰੇ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਸਟੇਟਸ ਰਿਪੋਰਟ ਹਾਸਲ ਕੀਤੀ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਲੌਂਗੋਵਾਲ ਨੂੰ ਫਿਲਹਾਲ ਕਿਸੇ ਅੱਤਵਾਦੀ ਹਮਲੇ ਦਾ ਖ਼ਤਰਾ ਨਹੀਂ ਹੈ। ਕੇਂਦਰ ਨੇ ਲੌਂਗੋਵਾਲ ਨੂੰ ਸੁਰੱਖਿਆ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

Related posts

Leave a Reply