ਵੱਡੀ ਖ਼ਬਰ : ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ  ਸੂਦ ਨੂੰ ਅਦਾਲਤ ਨੇ ਪੰਜਾਬ ਸਰਕਾਰ ਨੂੰ 3 ਹੋਰ ਸੁਰੱਖਿਆ ਕਰਮਚਾਰੀ ਦੇਣ ਦੇ ਆਦੇਸ਼ ਦਿੱਤੇ

ਹੁਸ਼ਿਆਰਪੁਰ /ਚੰਡੀਗੜ੍ਹ (ਆਦੇਸ਼ , ਹਰਦੇਵ ਮਾਨ, ਚੌਧਰੀ ): ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ  ਸੂਦ ਨੇ  ਸੁਰੱਖਿਆ ਦੀ ਮੰਗ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਅਦਾਲਤ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਨੂੰ ਜਵਾਬ ਮੰਗਦਿਆਂ ਇੱਕ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਪੰਜਾਬ ਸਰਕਾਰ ਨੂੰ 3 ਹੋਰ ਸੁਰੱਖਿਆ ਕਰਮਚਾਰੀ ਦੇਣ ਦੇ ਵੀ ਆਦੇਸ਼ ਦਿੱਤੇ ਹਨ।

ਜਿਕਰਜਯੋਗ ਹੈ ਕੇ ਬੀਤੇ ਦਿਨੀ ਓਹਨਾ ਦੇ ਘਰ ਗੋਹਾ ਸੁੱਟ ਕੇ ਪ੍ਰਦਰਸ਼ਨ  ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਲਗਾਤਾਰ ਧਮਕੀ ਭਰੀਆਂ ਕਾਲਾਂ ਮਿਲ ਰਹੀਆਂ ਸਨ। ਇਸ ਬਾਰੇ ਓਹਨਾ  ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ । 

Related posts

Leave a Reply