ਕਾਰ ਚਾਲਕ ਵਲੋਂ ਕਾਰ ਦਾ ਸੰਤੁਲਨ ਖੋਹਣ ਤੇ ਮੀਟ ਦੀ ਦੁਕਾਨ ਦੇ ਸ਼ਟਰ ਚ ਵੱਜਣ ਨਾਲ ਹੋਇਆ ਨੁਕਸਾਨ,ਕਾਰ ਸਮੇਤ ਚਾਲਕ ਫਰਾਰ

(ਦੁਰਘਟਨਾ ਤੋਂ ਬਾਅਦ ਨੁਕਸਾਨੀ ਕਾਰ ਚ ਬੈਠੇ ਚਾਲਕ ਤੇ ਉਸਦਾ ਸਾਥੀ)

ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਬੀਤੀ ਮੰਗਲਵਾਰ ਰਾਤ ਕਰੀਬ 10/10.15 ਵਜੇ ਦੇ ਕਰੀਬ ਦਸੂਹਾ ਵਲੋਂ ਆ ਰਹੀ ਆਲਟੋ ਕਾਰ ਸੰਤੁਲਨ ਖੋਹਣ ਨਾਲ ਟਾਂਡਾ ਰੋਡ ਗੜ੍ਹਦੀਵਾਲਾ ਦੇ ਨਜਦੀਕ ਇੱਕ ਮੀਟ ਦੇ ਸ਼ਟਰ ਵਿੱਚ ਜੋਰਦਾਰ ਵੱਜਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਦੁਕਾਨ ਮਾਲਕ ਪਵਨ ਕੁਮਾਰ ਪੁੱਤਰ ਰਾਧੇ ਕ੍ਰਿਸ਼ਨ ਨਿਵਾਸੀ ਜਲੰਧਰ ਕੈਂਟ ਨੇ ਦੱਸਿਆ ਕਿ ਮੇਰੀ ਟਾਂਡਾ ਮੋੜ ਗੜ੍ਹਦੀਵਾਲਾ ਦੇ ਨਜਦੀਕ ਏ ਵਨ ਨਾਂ ਦੀ ਇੱਕ ਮੀਟ ਦੀ ਦੁਕਾਨ ਹੈ।

(ਕਾਰ ਵੱਜਣ ਨਾਲ ਹੋਏ ਨੁਕਸਾਨ ਨੂੰ ਦਿਖਾਉਂਦਾ ਹੋਇਆ ਦੁਕਾਨ ਮਾਲਕ)

ਮੰਗਲਵਾਰ ਦੁਕਾਨ ਬੰਦ ਕਰਕੇ ਮੈਂ ਅਤੇ ਮੇਰਾ ਭਰਾ ਦੁਕਾਨ ਦੇ ਅੰਦਰ ਸੌਂ ਗਏ। ਰਾਤ ਦੱਸ/ਸਵਾ ਦੱਸ ਵਜੇ ਦੇ ਕਰੀਬ ਦੁਕਾਨ ਦੇ ਸ਼ਟਰ ਚ ਕੁਛ ਵੱਜਣ ਦੀ ਜੋਰਦਾਰ ਆਵਾਜ ਆਈ। ਅਸੀਂ ਦੋਵੇਂ ਜਣਿਆਂ ਨੇ ਜੱਦ ਉੱਠ ਕੇ ਦੇਖਿਆ ਤਾਂ ਦੁਕਾਨ ਦੇ ਸਾਹਮਣੇ ਲੱਗਾ ਸ਼ੀਸ਼ਾ ਪੁਰੀ ਤਰਾਂ ਟੁੱਟ ਚੁੱਕਿਆ ਸੀ ਅਤੇ ਸ਼ਟਰ ਵੀ ਅੰਦਰ ਵੱਲ ਧੱਸਿਆ ਪਿਆ ਸੀ। ਸ਼ਟਰ ਜੋਰ ਨਾਲ ਖੋਲਣ ਉਪਰੰਤ ਦੇਖਿਆ ਤਾਂ ਇੱਕ ਆਲਟੋ ਕਾਰ ਨੰਬਰ ਪੀ ਬੀ 11 ਬੀ ਪੀ 13 75 ਪੁਰੀ ਤਰਾਂ ਨੁਕਸਾਨੀ ਹੋਈ ਸੀ।

ਜਿਸ ਵਿੱਚ ਦੋ ਲੋਕ ਸਵਾਰ ਸਨ।ਉਨਾਂ ਦੱਸਿਆ ਕਿ ਅਸੀਂ ਕਾਰ ਸਵਾਰ ਲੋਕਾਂ ਨਾਲ ਗੱਲਬਾਤ ਕਰ ਹੀ ਰਹੇ ਸੀ ਤਾਂ ਉਹ ਸਾਨੂੰ ਚਕਮਾ ਦੇ ਕਰ ਕਾਰ ਲੈ ਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਅਗਰ ਦੁਕਾਨ ਦਾ ਸ਼ਟਰ ਖੁੱਲਾ ਹੁੰਦਾ ਤਾ ਵੱਡਾ ਹਾਦਸਾ ਵਾਪਰ ਸਕਦਾ ਸੀ। ਅਸੀਂ ਮੌਕੇ ਤੇ ਕਾਰ ਦੀ ਫੋਟੋ ਤੇ ਨੰਬਰ ਨੋਟ ਕਰ ਲਿਆ। ਉਨਾਂ ਕਿਹਾ ਕਿ ਇਹ ਗੱਡੀ ਦੁਕਾਨ ਦੇ ਸ਼ਟਰ ਵਿੱਚ ਵੱਜਣ ਨਾਲ ਸਾਡਾ ਦੁਕਾਨ ਦਾ ਲਗਭਗ 20 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ।ਉਨਾਂ ਦੱਸਿਆ ਕਿ ਇਸ ਸਬੰਧੀ ਅਸੀਂ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।


ਗੱਡੀ ਨੰਬਰ ਟ੍ਰੇਸ ਕਰ ਲਿਆ ਗਿਆ ਹੈ : ਏ ਐਸ ਆਈ ਦਰਸ਼ਨ ਸਿੰਘ

ਇਸ ਸਬੰਧੀ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀ ਏ ਐਸ ਆਈ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੱਡੀ ਟ੍ਰੇਸ ਕਰ ਲਈ ਗਈ। ਉਨਾਂ ਵਲੋਂ ਗੱਡੀ ਲੁਧਿਆਣੇ ਦੀ ਦੱਸੀ ਜਾ ਰਹੀ ਹੈ ਅਤੇ ਅਗਲੀ ਜਾਂਚ ਜਾਰੀ ਹੈ।

Related posts

Leave a Reply