ਸਵ:ਵਿਜੈ ਕੁਮਾਰ ਗੁਪਤਾ ਦੀ ਯਾਦ ‘ਚ ਪਰਿਵਾਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ


ਗੜ੍ਹਦੀਵਾਲਾ,7 ਜਨਵਰੀ(ਚੌਧਰੀ) : ਸਵ: ਵਿਜੈ ਕੁਮਾਰ ਗੁਪਤਾ ਗੜਦੀਵਾਲਾ ਨਿਵਾਸੀ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਇਸ਼ੂ ਗੁਪਤਾ ਵੱਲੋਂ ਦਾਰਾਪੁਰ ਡਿਸਪੈਂਸਰੀ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡਾ.ਨਿਰਮਲ ਸਿੰਘ ਵੱਲੋਂ ਮਰੀਜ਼ਾ ਦਾ ਚੈੱਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਟੀਮ ਚੰਗੇ ਕਰਮ ਵੱਲੋਂ 35 ਵੇਂ ਮਹੀਨਾਵਾਰ ਰਾਸ਼ਨ ਸਮਾਗਮ ਦੌਰਾਨ 49 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਭੇਂਟ ਕੀਤਾ। ਇਸ ਮੌਕੇ ਇਸ਼ ਗੁਪਤਾ ਵੱਲੋਂ ਡਿਸਪੈਂਸਰੀ ਲਈ ਹੋਰ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ। ਆਖਿਰ ਵਿਚ ਡਾ.ਨਿਰਮਲ ਸਿੰਘ ਵੱਲੋਂ ਇਸ ਸਹਿਯੋਗ ਲਈ ਉਕਤ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਇਸ਼ ਗੁਪਤਾ ਧਰੇਆ ਗੁਪਤਾ ਅਕੁਲ ਗੁਪਤਾ,ਦੀਪਕਾ ਗੁਪਤਾ,ਗੁਰਿੰਦਰਜੀਤ ਸਿੰਘ,ਦੀਪਕ ਸੰਧੂ, ਅਨੀਸ਼ ਰਾਹੁਲ,ਗੋਲਡੀ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

Related posts

Leave a Reply