ਸੇਹਤ ਵਿਭਾਗ ਨੇ 42 ਘਰਾਂ ਦਾ ਸਰਵੇ ਕਰਕੇ ਡੇਂਗੂ ਦਾ ਲਾਰਵਾ ਖੰਗਾਲਿਆ

ਪਠਾਨਕੋਟ,21 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ) : ਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਦੇ ਹੁਕਮ ਤੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਪਾਜ਼ੀਟਿਵ ਕੇਸ ਆਉਣ ਤੋਂ ਬਾਅਦ ਮਹੱਲਾ ਅਬਰੋਲ ਨਗਰ ਵਿਖੇ ਇੰਸਪੈਕਟਰ ਗੁਰਦੀਪ ਸਿੰਘ ਅਤੇ ਸ਼ਰਮਾ ਦੀ ਅਗਵਾਈ ਵਿਚ ਪਹੁੰਚੀ ਜਿੱਥੇ 42 ਘਰਾਂ ਦਾ ਸਰਵੇ ਕਰਕੇ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਖੰਗਾਲਿਆ ਗਿਆ। ਇਸ ਦੌਰਾਨ ਮਰੀਜ਼ ਦੇ ਘਰ ਵਿਚ ਬਣੀ ਪਾਣੀ ਵਾਲੀ ਹੋਦੀ  ਵਿਚ ਡੇਂਗੂ ਦਾ ਲਾਰਵਾ ਮਿਲਿਆ ਅਤੇ 1 ਘਰ ਦੇ ਕੂਲਰ ਵਿਚ ਡੇਂਗੂ ਦਾ ਲਾਰਵਾ ਪਾਇਆ।  ਜਿਸ ਨੂੰ  ਟੀਮ ਨੇ ਮੌਕੇ ਤੇ ਨਸ਼ਟ ਕਰ ਦਿੱਤਾ ਅਤੇ ਚਿਤਾਵਨੀ ਵੀ ਦਿੱਤੀ ਜੇ ਅਗਰ ਦੁਬਾਰਾ ਇਸ ਤਰ੍ਹਾਂ ਪਾਇਆ ਗਿਆ ਤਾਂ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਚਲਾਨ ਕੱਟਿਆ ਜਾ ਸਕਦਾ ਹੈ। ਟੀਮ ਵੱਲੋਂ ਲੋਕਾਂ ਨੂੰ ਕਰੋਨਾ ਦੇ ਨਾਲ-ਨਾਲ ਡੇਂਗੂ ਮਲੇਰੀਆ ਦੇ ਬਚਾਓ ਵਾਸਤੇ ਟਿਪਸ ਵੀ ਦਿੱਤੇ।

ਜਿਵੇਂ ਕਿ ਹਰ ਹਫਤੇ ਦਿਨ ਸ਼ੁਕਰਵਾਰ ਡਰਾਈ ਡੇ ਮਨਾਉਣ ਟੁੱਟੇ ਭੱਜੇ ਬਰਤਨ ਫਰਿਜ਼ਾਂ ਦੀ ਬੈਕ ਸਾਈਡ ਤੇ  ਟਰੇ, ਟਾਇਰ,ਪਾਣੀ ਵਾਲੇ ਡਰੰਮ ,ਚਿੜੀਆਂ ਦੇ ਪਾਣੀ ਵਾਲੇ ਬਰਤਨ ਹਰ ਹਫਤੇ ਸੁਕਾ ਕੇ ਭਰ ਲਾਏ ਜਾਣ ਤਾਂ  ਇਸ ਤੋਂ ਬਚਿਆ ਜਾ ਸਕਦਾ ਹੈ ।ਅਗਰ ਕਿਸੇ ਨੂੰ ਤੇਜ਼ ਬੁਖ਼ਾਰ ਮਾਸਪੇਸ਼ੀਆਂ ਵਿੱਚ ਦਰਦ ,ਜੀ ਕੱਚਾ ਹੋਣਾ,ਚਮੜੀ ਤੇ ਲਾਲ ਰੰਗ ਦੇ ਦਾਣੇ ਹੋ ਜਾਣ ਤਾਂ ਇਸ ਨੂੰ ਤੁਰੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ।ਜਿੱਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ।ਟੀਮ ਵਿੱਚ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ,ਗੁਰਦੀਪ ਸਿੰਘ,ਕਲਵਿੰਦਰ ਢਿੱਲੋਂ,ਵਰਿੰਦਰ ਕੁਮਾਰ ਸਿਹਤ ਵਰਕਰ ਅਤੇ ਸਪਰੇਅ ਟੀਮ ਮੋਹਿਤ, ਸੁਧੀਰ ਰਾਹੁਲ ਆਦਿ ਹਾਜਰ ਸਨਦੂਸਰਾ ਡੇਂਗੂ ਪਾਜ਼ੇਟਿਵ ਕੇ ਸ਼ਹੀਦ ਮੱਖਣ ਸਿੰਘ ਸੀਨੀਅਰ ਸਕੈਡਰੀ ਸਕੂਲ ਗਰਲ ਦਾ ਸੀ ਦਾ ਵੀ ਸਰਵੇ ਕੀਤਾ ਗਿਆ

Related posts

Leave a Reply