ਚੇਅਰਪਰਸਨ ਸਵ. ਮੰਜੁਲਾ ਸੈਣੀ ਦੀ ਤੀਸਰੀ ਬਰਸੀ ਮਨਾਈ : ਚੇਅਰਮੈਨ ਚੌ.ਕੁਮਾਰ ਸੈਣੀ

( ਪੰਡਿਤ ਤਰਦੀਪ ਮਿਸ਼ਰਾ ਪਰਿਵਾਰ ਮੈਂਬਰਾਂ ਨਾਲ ਹਵਨ ਯੱਗ ਕਰਦੇ ਹੋਏ)

ਦਸੂਹਾ 20 ਜਨਵਰੀ (ਚੌਧਰੀ) : ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਦਸੂਹਾ ਦੀ ਚੇਅਰਪਰਸਨ ਸਵ. ਮੰਜੁਲਾ ਸੈਣੀ ਦੀ ਤੀਸਰੀ ਬਰਸੀ ਸਬੰਧੀ ਸਮਾਗਮ 19 ਜਨਵਰੀ ਨੂੰ ਮੈਤਰੀ ਭਵਨ, ਨਜ਼ਦੀਕ ਸ਼ਹੀਦ ਭਗਤ ਸਿੰਘ ਮਾਰਕਿਟ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਪੰਡਿਤ ਤਰਦੀਪ ਮਿਸ਼ਰਾ ਵੱਲੋਂ ਨਵ-ਗ੍ਰਹਿ ਪੂਜਾ ਅਤੇ ਆਤਮਿਕ ਸ਼ਾਂਤੀ ਲਈ ਹਵਨ ਯੱਗ ਕਰਵਾਇਆ ਗਿਆ। ਇਹ ਜਾਣਕਾਰੀ ਚੇਅਰਮੈਨ ਚੌ.ਕੁਮਾਰ ਸੈਣੀ ਨੇ ਦਿੰਦੇ ਹੋਏ ਦੱਸਿਆ ਕਿ ਕੋਵਿਡ -19 ਦੀ ਮਹਾਂਮਾਰੀ ਦੌਰਾਨ ਵੀ ਸ਼੍ਰੀਮਤੀ ਮੰਜੁਲਾ ਸੈਣੀ ਆਸ਼ੀਰਵਾਦ ਯੋਜਨਾ ਨੂੰ ਚਾਲੂ ਰੱਖਦੇ ਹੋਏ ਇਸ ਸਾਲ ਵੀ ਕੁਝ ਜਰੂਰਤਮੰਦ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦਿੱਤਾ ਗਿਆ। ਇਸ ਮੌਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਿਟਾ.ਪ੍ਰਿੰਸੀਪਲ ਸਤੀਸ਼ ਕਾਲੀਆ, ਕਾਂਗਰਸ ਨੇਤਾ ਵਿਪਨ ਗੰਭੀਰ, ਸਾਬਕਾ ਮਿਉਂਸੀਪਲ ਕੌਂਸਲਰ ਰਮੇਸ਼ ਸ਼ਰਮਾ, ਐਨ.ਆਰ.ਆਈ ਮਦਨ ਮੋਹਨ, ਸ਼੍ਰੀਮਤੀ ਸੰਤੋਸ਼ ਗਿੱਲ, ਰਜਨੀ ਸ਼ਰਮਾ ਅਤੇ ਪਰਿਵਾਰ ਵੱਲੋਂ ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ ਆਦਿ ਸ਼ਾਮਿਲ ਸਨ।

Related posts

Leave a Reply