ਲਾਇਨਜ ਕੱਲਬ ਵੱਲੋਂ ਸਿਵਲ ਹਸਪਤਾਲ ਦੀ ਸੁੰਦਰਤਾ ਤੇ ਹਰਿਆਵਲ ਨਿਖਾਰਨ ਲਈ ਐਸ. ਐਮ.ਓ.ਡਾ.ਚੇਤਨਾ ਢਿੰਗਰਾਂ ਦੇ ਕਹਿਣ ਤੇ ਕੀਤੀ ਮੱਦਦ

ਗੁਰਦਾਸਪੁਰ 20 ਅਕਤੂਬਰ ( ਅਸ਼ਵਨੀ ) : ਲਾਇਨਜ ਕਲੱਬ ਕਾਹਨੂੰਵਾਨ ਫਤਿਹ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਵੱਡੇ ਗਮਲੇ,ਪੌਦੇ ਆਦਿ ਭੇਂਟ ਕੀਤੇ ਗਏ ਜੋ ਕਿ ਇਸ ਦੀ ਹਰਿਆਵਲ ਲਈ ਜਰੂਰੀ ਹਨ । ਡਾ. ਚੇਤਨਾ ਐਸ.ਐਮ.ਓ ਸਿਵਲ ਹਸਪਤਾਲ ਦੇ ਪ੍ਰਧਾਨ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਜੀ ਨੂੰ ਕਹਿਣ ਤੇ ਉਨ੍ਹਾਂ ਕਲੱਬ ਵਲੋਂ ਵੱਡੇ ਗਮਲੇ ਪੌਦੇ ਹਸਪਤਾਲ ਨੂੰ ਭੇਂਟ ਕੀਤੇ ਗਏ।ਇਸ ਤੋਂ ਇਲਾਵਾ ਹਸਪਤਾਲ ਅੰਦਰ ਬਿਨਾਂ ਮਾਸਕ ਤੋਂ ਘੁਮ ਰਹੇ ਮਰੀਜਾਂ ਅਤੇ ਉਨਾਂ ਦੇ ਪਰਿਵਾਰਾਕ ਮੈਂਬਰ ਨੂੰ 100 ਤੋਂ ਵੱਧ ਮਾਸਕ ਵੀ ਵੱਡੇ ਗਏ  ਅਤੇ ਮੈਡਮ ਡਾ. ਚੇਤਨਾ ਵੱਲੋਂ ਖਿਲਾਫ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।ਇਸ ਮੋਕੇ ਤੇ ਮਹਾਜਨ ਨੇ ਕਿਹਾ ਕਿ ਕਲੱਬ ਹਰ ਵੇਲੇ ਸਿਵਲ ਹਸਪਤਾਲ ਦੀ ਸੇਵਾ ਵਿੱਚ ਹੈ।ਇਸ ਮੋਕੇ ਤੇ ਡਾ.ਸ਼ਮਿਦਰ ਅਤੇ ਕੰਵਨਰਪਾਲ,ਦਲਵੀਰ ਸਿੰਘ,ਜੈ ਰਘੂਵੀਰ ਆਦਿ ਮੌਜੂਦ ਸਨ ।

Related posts

Leave a Reply