ਸਰਕਾਰ ਵੱਲੋਂ ਪਿੰਡਾਂ ਅੰਦਰ ਸਾਂਝੇਦਾਰੀਆਂ ਕਮੇਟੀਆਂ ਬਣਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਕੋਰੋਨਾ ਅਤੇ ਹੋਰਨਾਂ ਬਿਮਾਰੀਆਂ ਦੇ ਬਚਾ ਵਾਸਤੇ ਜਾਗਰੂਕ ਕਰਨਾ : ਡਾ ਬਿੰਦੂ ਗੁਪਤਾ

ਪਠਾਨਕੋਟ 11 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼) : ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਸੀ ਐਚ ਸੀ ਘਰੋਟਾ ਵਿਖੇ ਮੀਟਿੰਗ ਹੋਈ।ਜਿਸ ਵਿਚ ਹੈਲਥ ਇੰਸਪੈਕਟਰ, ਐਲ,ਐੱਚ,ਵੀ ਅਤੇ ਸਾਂਝਦਾਰ ਕਮੇਟੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਬਿੰਦੂ ਗੁਪਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡਾਂ ਅੰਦਰ ਸਾਂਝਦਾਰੀਆਂ ਕਮੇਟੀਆਂ ਬਣਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਕੋਰੋਨਾ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਵਾਸਤੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦਾ ਪ੍ਰਕੋਪ ਅਜੇ ਵੀ ਚੱਲ ਰਿਹਾ ਹੈ । ਸੋ ਸਾਨੂੰ ਸਾਰਿਆਂ ਨੂੰ ਇਸ ਤੋਂ ਬਚਾਅ ਵਾਸਤੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਜਿਵੇਂ ਕਿ ਆਪਸੀ ਦੂਰੀ ਬਣਾ ਕੇ ਰੱਖਣਾ, ਹੱਥ ਸਾਬਣ ਨਾਲ ਧੋਣੇ ,ਮੂੰਹ ਤੇ ਮਾਸਕ ਪਾ ਕੇ ਰੱਖਿਆ ਜਾਵੇ ਅਦਿ। ਜੇਕਰ ਕਿਸੇ ਨੂੰ ਬੁਖਾਰ ,ਖੰਘ , ਜਾਂ ਸਾਹ ਲੈਣ ਵਿਚ ਤਕਲੀਫ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਜਾ ਕੇ ਕੋਰੋਨਾ ਦਾ ਟੈਸਟ ਕਰਵਾਇਆ ਜਾਵੇ।
 
ਇਸ ਮੌਕੇ ਡਾ ਸੰਦੀਪ ਕੁਮਾਰ, ਡਾ ਰੋਹਿਤ ਮਹਾਜਨ,ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਐੱਲ ਐੱਚ ਵੀ ਨੀਲਮ ਸੈਣੀ ,ਐਲ ਐਚ ਵੀ ਸੀਤਾ ਦੇਵੀ, ਡਾ ਸੀਮਾ ਨੈਬ, ਮੈਂਬਰ ਪੰਚਾਇਤ, ਸਮਾਜ ਸੇਵੀ ਸੰਸਥਾਵਾਂ ਅਤੇ ਸਰਪੰਚ ਆਦਿ ਹਾਜ਼ਰ ਸਨ ।

Related posts

Leave a Reply