ਸਰਦੀ ਦੇ ਮੌਸਮ ਵਿੱਚ ਸਿਹਤ ਦਾ ਧਿਆਨ ਰੱਖਣ ਦੀ ਜਰੂਰਤ : ਡਾ.ਅਦਿੱਤੀ ਸਲਾਰੀਆ



ਪਠਾਨਕੋਟ: 19 ਨਵੰਬਰ 2020 (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ ) : ਕੁਝ ਸਾਲਾਂ ਤੋਂ ਤਾਪਮਾਨ ਦੇ ਬਦਲਾਵ ਕਾਰਨ ਸਰਦੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਜੋ ਸੁੱਕੀਆਂ ਹਵਾਵਾਂ ਡਰਾਈ ਵੇਬਜ਼ ਚਲਦੀਆਂ ਹਨ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ ਇਹ ਇਨਸਾਂਨਾ ਨੂੰ ਤਾਂ ਪ੍ਰਭਾਵਿਤ ਕਰਦੀਆਂ ਹੀ ਹਨ ਇਸ ਦੇ ਨਾਲ ਹੀ ਪੋਦਿਆਂ, ਪਸ਼ੂ-ਪੰਛੀਆਂ ਅਤੇ ਫਸਲਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਇਹ ਪ੍ਰਗਟਾਵਾਂ ਡਾ. ਆਦਿੱਤੀ ਸਲਾਰੀਆ ਏ.ਸੀ.ਐਸ.ਪਠਾਨਕੋਟ ਨੇ ਕੀਤਾ।ਉਨ•ਾਂ ਕਿਹਾ ਕਿ ਸਰਦੀ ਦਾ ਮੋਸਮ ਸੁਰੁ ਹੋ ਗਿਆ ਹੈ। ਸਰਕਾਰ ਵਲੋਂ ਇਹਨਾਂ ਤੋਂ ਬਚਾਅ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਕਿਉਂਕਿ ਪਿਛਲੇ ਸਾਲ 19-20 ਦੀ ਸ਼ੀਤ ਲਹਿਰ ਕਾਰਨ ਪੰਜ਼ਾਬ,ਹਰਿਆਣਾ, ਰਾਜ਼ਸਥਾਨ, ਉਤੱਰ ਪ੍ਰਦੇਸ਼ ਅਤੇ ਬਿਹਾਰ ਪ੍ਰਦੇਸ਼ ਬਹੁਤ ਪ੍ਰਭਾਵਿਤ ਹੋਏ ਸਨ।ਪਰ ਇਸ ਸਾਲ ਇਹ ਸਥਿਤੀ ਹੋਰ ਵੀ ਜਿਆਦਾ ਖਤਰਨਾਕ ਹੋ ਸਕਦੀ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਆਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ  ਹੋਏ ਡਾ.ਆਦਿੱਤੀ ਸਲਾਰੀਆ ਏ.ਸੀ.ਐਸ .ਪਠਾਨਕੋਟ ਵਲੋ ਜਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਸਰਦੀ ਦੇ ਮੌਸਮ ਵਿੱਚ ਅਪਣਾ ਜ਼ਿਆਦਾ ਤੋਂ ਜ਼ਿਆਦਾ ਖਿਆਲ ਰੱਖਣ ਕਿਉਂਕਿ ਕੋਵਿਡ-19 ਦੇ ਕਰਕੇ  ਜ਼ਿਆਦਾ ਅਲਰਟ ਰਹਿਣ ਦੀ ਜਰੁਰਤ ਹੈ।

Related posts

Leave a Reply