ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਅਗਲੀ ਮੀਟਿੰਗ 8 ਨਵੰਬਰ ਨੂੰ ਲੁਧਿਆਣਾ ਵਿਖੇ ਹੋਵੇਗੀ


ਪਠਾਨਕੋਟ,31ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਅੱਜ ਸਿਹਤ ਮੁਲਾਜ਼ਮ ਆਗੂ ਭੁਪਿੰਦਰ ਸਿੰਘ ਅਤੇ ਚੰਚਲ ਕੁਮਾਰੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸਾਥੀ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ 27 ਅਕਤੂਬਰ 2020 ਨੂੰ ਹੋਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਾਵਾ ਨਾਲ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਦੀ ਰਿਪੋਰਟਿੰਗ ਕੀਤੀ ਗਈ।

ਸਬ ਕਮੇਟੀ ਦੇ ਮੈਂਬਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਨਾਲ ਹੋਈ ਵਿਚਾਰ ਵਟਾਂਦਰੇ ਤੋਂ ਬਾਅਦ ਅੱਜ ਕੱਚੇ ਕਾਮਿਆਂ ਨੂੰ ਪੱਕਾ ਕਰਵਾਉਣ ਲਈ ਕੇਸ ਤਿਆਰ ਕੀਤਾ ਗਿਆ ਅਤੇ ਸੋਮਵਾਰ ਤੱਕ ਇਹ ਕੇਸ ਮੰਤਰੀ ਸਾਹਿਬ ਤੱਕ ਪਹੁੰਚਾਉਣ ਲਈ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ।ਕੇਂਦਰੀ ਪੈਟਰਨ ਤੇ ਨਵੀਂ ਕੀਤੀ ਜਾ ਰਹੀ ਭਰਤੀ ਨੂੰ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਜਾ ਰਿਹਾ ਧੋਖਾ ਗਰਦਾਨਿਆਂ।ਹਾਜ਼ਰ ਸਾਥੀਆਂ ਨੇ ਪ੍ਰਣ ਕੀਤਾ ਕਿ ਜਦੋਂ ਤੱਕ ਕੱਚੇ ਕਾਮੇ ਪੱਕੇ ਨਹੀਂ ਹੁੰਦੇ,ਨਵ ਨਿਯੁਕਤ ਮਲਟੀਪਰਪਜ਼ ਕਾਮਿਆਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਨਹੀਂ ਹੁੰਦਾ,ਕੋਵਿਡ ਦੌਰਾਨ ਕੰਮ ਕਰਨ ਵਾਲੇ ਸਿਹਤ ਕਾਮਿਆਂ ਨੂੰ ਸਪੈਸ਼ਲ ਇੰਨਕਰੀਮੈਂਟ ਨਹੀਂ ਮਿਲ ਜਾਂਦਾ ਅਤੇ ਸੰਘਰਸ਼ ਦੌਰਾਨ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਤੇ ਬਠਿੰਡਾ ਪੁਲੀਸ ਵੱਲੋਂ ਦਰਜ਼ ਕੀਤੇ ਝੂਠੇ ਪੁਲੀਸ ਮੁਕੱਦਮੇ ਰੱਦ ਨਹੀਂ ਕੀਤੇ ਜਾਂਦੇ ਤਦ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਭਾਵੇਂ ਕਿ ਸੰਘਰਸ਼ ਦੌਰਾਨ ਸਰਕਾਰ ਦੇ ਨਾਲ ਗੱਲਬਾਤ ਲਈ ਜੋ ਪਿਛਲੇ ਸਮਿਆਂ ਦੌਰਾਨ ਹੋਏ ਫੈਸਲਿਆਂ ਦੀਆਂ ਕਾਪੀਆਂ ਵੀ ਮਹੁੱਈਆ ਕਰਵਾਏ ਜਾਣਗੇ ਅਤੇ ਨਾਲ ਨਾਲ ਸੰਘਰਸ਼ ਨੂੰ ਵੀ ਹੋਰ ਤਿੱਖਿਆਂ ਕੀਤਾ ਜਾਵੇਗਾ।ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ 8 ਨਵੰਬਰ 2020 ਨੂੰ ਹੋਣ ਵਾਲੀ ਲੁਧਿਆਣਾ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ।ਅੱਜ ਦੀ ਇਸ ਮੀਟਿੰਗ ਵਿੱਚ ਕੁਲਬੀਰ ਸਿੰਘ ਮੋਗਾ, ਗਗਨਦੀਪ ਸਿੰਘ ਬਠਿੰਡਾ,ਸੁਖਵਿੰਦਰ ਸਿੰਘ ਮੁਕਤਸਰ,ਗੁਰਮੀਤ ਕੌਰ ਫਰੀਦਕੋਟ, ਭੁਪਿੰਦਰ ਕੌਰ ਬਠਿੰਡਾ,ਕਮਲਜੀਤ ਕੌਰ ਮੋਗਾ,ਜਸਵਿੰਦਰ ਸ਼ਰਮਾ,ਚਰਨਜੀਤ ਸਿੰਘ ਫਰੀਦਕੋਟ,ਅਮਨਦੀਪ ਸਿੰਘ ਲੁਧਿਆਣਾ , ਮੁਨੀਸ਼ ਕੁਮਾਰ ਆਦਿ ਆਗੂ ਹਾਜ਼ਰ ਸਨ।

Related posts

Leave a Reply