ਪਬਲਿਕ ਵਿਕਾਸ ਕੌਂਸਲ ਨੇ ਕਰੋਨਾ ਕਾਲ ਦੋਰਾਨ ਵਧੀਆਂ ਸੇਵਾਵਾਂ ਲਈ ਰਾਮ ਲੁਭਾਇਆ ਡੀ.ਪੀ.ਆਰ.ਓ. ਪਠਾਨਕੋਟ ਨੂੰ ਕੀਤਾ ਸਨਮਾਨਤ


ਪਠਾਨਕੋਟ 20 ਦਸੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਅੱਜ ਪਬਲਿਕ ਵਿਕਾਸ ਕੌਂਸਲ ਐਨ.ਜੀ.ਓ. ਪਠਾਨਕੋਟ ਵੱਲੋਂ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਨੂੰ ਕੋਵਿਡ-19 ਦੇ ਚਲਦਿਆਂ ਵਧੀਆ ਸੇਵਾਵਾਂ ਨਿਭਾਉਂਣ ਲਈ ਵਿਸ਼ੇਸ ਤੋਰ ਤੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਐਨ.ਜੀ.ਓ. ਦੇ ਪ੍ਰਧਾਨ ਦਵਿੰਦਰ ਸਿੰਘ, ਪੀ.ਆਰ.ਓ. ਗੁਰਦੀਪ ਸਿੰਘ, ਗੀਤਕਾਰ ਨਿੰਦੀ ਮੰਗਿਆਲ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। 

ਇਸ ਮੋਕੇ ਤੇ ਹਾਜ਼ਰ ਸੰਸਥਾ ਦੇ ਪ੍ਰਧਾਨ ਸ. ਦਵਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਕਾਲ ਦੇ ਦੋਰਾਨ ਜਿਲ੍ਹਾ ਪਠਾਨਕੋਟ ਦੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਬਹੁਤ ਵਧੀਆ ਅਤੇ ਜਿਮ੍ਹੇਦਾਰੀ ਨਾਲ ਅਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਜੋ ਕਿ ਪ੍ਰਸੰਸਾ ਯੋਗ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸੰਸਥਾਂ ਦਿਲ ਤੋਂ ਧੰਨਵਾਦ ਕਰਦੀ ਹੈ ਜੋ ਡਿਊਟੀ ਨੂੰ ਅਪਣੀ ਜਿਮ੍ਹੇਦਾਰੀ ਸਮਝਦੇ ਹੋਏ ਹਰਦਮ ਅਪਣੀਆਂ ਸੇਵਾਵਾਂ ਦੇਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸੇਵਾ ਮਾਨਵਤਾ ਦੀ ਸੇਵਾ ਹੈ ਅਤੇ ਜਦੋਂ ਕੋਈ ਅਪਣੀ ਡਿਊਟੀ ਤੋਂ ਵੀ ਜਿਆਦਾ ਸਮਾਜ ਲਈ ਅਪਣਾ ਯੋਗਦਾਨ ਦਿੰਦਾ ਹੈ ਤਾਂ ਉਨ੍ਹਾਂ ਵੱਲੋਂ ਕੀਤੇ ਗਏ ਕਾਰਜ ਸਲਾਂਘਾਯੋਗ ਤਾਂ ਹੁੰਦੇ ਹੀ ਹਨ ਇਸ ਦੇ ਨਾਲ ਹੀ ਦੂਸਰੇ ਹੋਰ ਲੋਕਾਂ ਲਈ ਵੀ ਉਹ ਪ੍ਰੇਰਣਾ ਬਣਦੇ ਹਨ।  ਇਸ ਭਾਵਨਾ ਨੂੰ ਲੈ ਕੇ ਸੰਸਥਾ ਵੱਲੋਂ ਕਰੋਨਾ ਕਾਲ ਦੋਰਾਨ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਸ੍ਰੀ ਰਾਮ ਲੁਭਾਇਆ ਦੀਆਂ ਸੇਵਾਵਾਂ ਨੂੰ ਦੇਖਦਿਆਂ ਇੱਕ ਯਾਦਗਾਰ ਚਿੰਨ ਦੇ ਕੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਹੈ।

ਇਸ ਮੋਕੇ ਤੇ ਜਿਲ੍ਹਾ ਪਠਾਨਕੋਟ ਦੇ ਜਿਲ੍ਹਾ ਲੋਕ ਸੰਪਰਕ ਅਫਸ਼ਰ ਰਾਮ ਲੁਭਾਇਆ ਨੇ ਕਿਹਾ ਕਿ ਪਬਲਿਕ ਵਿਕਾਸ ਕੌਂਸਲ ਐਨ.ਜੀ.ਓ. ਪਠਾਨਕੋਟ ਨੇ ਜੋ ਮਾਨ ਸਣਮਾਨ ਦਿੱਤਾ ਹੈ ਉਸ ਲਈ ਧੰਨਵਾਦ ਕਰਦੇ ਹਨ ਅਤੇ ਵਿਸਵਾਸ ਦਿਲਾਉਂਦੇ ਹਨ ਕਿ ਉਹ ਅਪਣੀਆਂ ਸੇਵਾਵਾਂ ਹਰੇਕ ਖੇਤਰ ਵਿੱਚ ਪੂਰੀ ਇਮਾਨਦਾਰੀ ਅਤੇ ਜਿਮ੍ਹੇਦਾਰੀ ਨਾਲ ਨਿਭਾਉਂਦੇ ਰਹਿਣਗੇ।

Related posts

Leave a Reply