ਲਾਕਡਾਊਨ ਚ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਵਿੱਚ ਅਹਿਮ ਰੋਲ ਨਿਭਾਉਣ ਵਾਲੀ ਸੰਸਥਾ ਰਾਹਤ ਫਾਊਂਡੇਸ਼ਨ ਵੱਲੋਂ ਸੌ ਦੇ ਕਰੀਬ ਮਜ਼ਦੂਰਾਂ ਨੂੰ ਟੀ ਸ਼ਰਟਸ ਅਤੇ ਮਾਸਕ ਵੰਡੇ

(ਜ਼ਰੂਰਤਮੰਦ ਮਜ਼ਦੂਰਾਂ ਨੂੰ ਟੀ ਸ਼ਰਟਸ ਅਤੇ ਮਾਸਕ ਵੰਡਦੇ ਹੋਏ)

ਬਟਾਲਾ / ਕਾਦੀਆਂ 11 ਅਕਤੂਬਰ ( ਸੰਜੀਵ ਨਈਅਰ /ਅਵਿਨਾਸ਼ ) : ਲੋਕ ਡਾਊਨ ਦੇ ਦੌਰਾਨ  ੨੦੦ ਦੇਕਰੀਬ ਜ਼ਰੂਰਤਮੰਦ  ਪਰਿਵਾਰਾਂ ਨੂੰ ਰਾਸ਼ਨ ਸਾਸੋ ਮਾਸਕ ਅਤੇ ਕਰੋਨਾ ਮਹਾਂਮਾਰੀ ਯੋਧਾਵਾਂ ਨੂੰ ਸਨਮਾਨਿਤ ਕਰਨ ਵਾਲੀ ਸੰਸਥਾ ਰਾਹਤ ਫਾਊਂਡੇਸ਼ਨ ਵੱਲੋਂ ਅੱਜ ਸਥਾਨਕ ਨਗਰ ਕੌਂਸਲ ਦੇ ਬਾਹਰ ਖੜ੍ਹੇ ਮਜ਼ਦੂਰਾਂ ਨੂੰ ਟੀ ਸ਼ਰਟਸ ਅਤੇ ਮਾਸਕ ਵੰਡੇ ਗਏ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਸਰਪ੍ਰਸਤ ਜਗਦੇਵ ਸਿੰਘ ਬਾਜਵਾ ਦੇ ਨਿਰਦੇਸ਼ਾਂ ਤੇ ਅੱਜ ਸੌ ਦੇ ਕਰੀਬ ਮਜ਼ਦੂਰਾਂ ਨੂੰ ਟੀ ਸ਼ਰਟਸ ਅਤੇ ਮਾਸਕ ਵੰਡੇ ਗਏ ਹਨ ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਵਿੱਚ ਇਮਾਰਤਾਂ ਦੇ ਨਿਰਮਾਣ ਕਰਦੇ ਸਮੇਂ ਟੀ ਸ਼ਰਟ ਪਾ ਕੇ ਮਜ਼ਦੂਰ ਖ਼ੁਦ ਨੂੰ ਗਰਮੀ ਤੋਂ ਬਚਾ ਸਕਦੇ ਹਨ।ਉਨ੍ਹਾਂ ਦੱਸਿਆ ਕਿ 2017 ਵਿੱਚ ਸ਼ੁਰੂ ਹੋਈ ਸੰਸਥਾ ਵੱਲੋਂ ਅੱਜ ਤੱਕ ਲਗਭਗ 25 ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ,ਜਿਸ ਵਿਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਜੈਕਟਾਂ, ਸਪੋਰਟਸ ਕਿੱਟਾਂ, ਸਟੇਸ਼ਨਰੀ ਅਤੇ ਸਕੂਲਾਂ ਵਿੱਚ ਪੱਖੇ ਲਗਵਾਉਣ ਤੋਂ ਇਲਾਵਾ ਜ਼ਰੂਰਤ ਪਰਿਵਾਰਾਂ ਨੂੰ ਰਾਸ਼ਨ, ਵਾਟਰ ਕੂਲਰ ,ਕੰਬਲ, ਪੱਖੇ,ਿਬ੍ਰਧ ਆਸ਼ਰਮ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਤੋਂ ਇਲਾਵਾ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।

(ਸੰਸਥਾ ਵਲੋਂ ਕਰਵਾਏ ਗਏ ਪ੍ਰੋਗਰਾਮਾਂ ਸਬੰੰਧੀ ਜਾਣਕਾਰੀ ਦਿੰਦੇ ਹੋਏ)

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਸਿਖਾਉਣ ਦਾ ਟੀਚਾ ਰੱਖਿਆ ਗਿਆ ਹੈ ,ਪਰ ਲੋਕ ਡਾਊਨ ਦੇ ਕਾਰਨ ਇਹ ਕੰਮ ਲਟਕ ਗਿਆ ਸੀ ਪਰ ਹੁਣ ਹੌਲੀ ਹੌਲੀ ਜਦੋਂ ਸਭ ਕੁਝ ਠੀਕ ਹੋ ਰਿਹਾ ਹੈ ,ਭਵਿੱਖ ਵਿੱਚ ਲੜਕੀਆਂ ਦੇ ਲਈ ਸਿਲਾਈ ਟਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ ਅਤੇ  ਪੂਰੀ ਤਰ੍ਹਾਂ ਸਿੱਖਿਅਤ ਲੜਕੀਆਂ ਨੂੰ ਫਰੀ ਸਿਲਾਈ ਮਸ਼ੀਨਾਂ ਵੀ ਵੰਡੀਆਂ ਜਾਣਗੀਆਂ।ਅੱਗੇ ਉਨ੍ਹਾਂ ਨੇ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਨਾਲ ਜੋ ਸਕੂਨ ਮਿਲਦਾ ਹੈ ਉਹ ਤੀਰਥ ਸਥਲਾਂ ਦੀ ਯਾਤਰਾ ਦੇ ਬਰਾਬਰ ਹੁੰਦਾ ਹੈ।ਇਸ ਲਈ ਉਨ੍ਹਾਂ ਦੀ ਇਹ ਪ੍ਰਾਥਮਿਕਤਾ ਰਹੀ ਹੈ ਕਿ ਜੋ ਕੋਈ ਜ਼ਰੂਰਤਮੰਦ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ ਉਸ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਹੈੱਡਮਾਸਟਰ ਵਿਜੇ ਕੁਮਾਰ ਪਵਨ ਭਾਰਦਵਾਜ ਸੰਦੀਪ ਸੁੂਰੀ, ਅਸ਼ੋਕ ਨਈਅਰ, ਸਰਵਨ ਸਿੰਘ, ਚੌਧਰੀ ਮਕਬੂਲ ਅਹਿਮਦ , ਮਨਸੂਰ ਅਹਿਮਦ ਆਦਿ ਮੌਜੂਦ ਸਨ ।


Related posts

Leave a Reply