ਰੇਲਵੇ ਸਟੇਸ਼ਨ ਪੱਕੇ ਕਿਸਾਨ ਮੋਰਚੇ ਵਿੱਚ ਭੁੱਖ ਹੜਤਾਲ਼ ਸ਼ੁਰੂ


ਗੁਰਦਾਸਪੁਰ 23 ਦਸੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਲੱਗੇ ਹੋਏ ਪੱਕੇ ਮੋਰਚੇ ਵਿੱਚ ਕੁਲ ਹਿੰਦ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ 24 ਘੰਟੇ ਦੀ ਭੁੱਖ ਹੜਤਾਲ਼ ਸ਼ੁਰੂ ਹੋ ਗਈ ਹੈ । ਭੁੱਖ ਹੜਤਾਲ਼ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆਂ ਜਦ ਪੰਜਾਬ ਸੁਬਾਰਡੀਨੇਟਰ ਸਰਵਿਸਜ ਫੈਡਰੇਸ਼ਨ ਵੱਲੋਂ ਬਹੁਤ ਸਾਰੇ ਮੁਲਾਜ਼ਮ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜ਼ਿਲ੍ਹਾ ਸਹਿਤ ਕੇਂਦਰ ਦੇ ਬਹੁਤ ਸਾਰੇ ਲੇਖਕ ਵੀ ਭੁੱਖ ਹੜਤਾਲ਼ ਵਿੱਚ ਸ਼ਾਮਿਲ ਹੋਏ ।
             
ਅੱਜ ਦੀ ਹੜਤਾਲ਼ ਦੀ ਕਾਰਵਾਈ ਦੀ ਪ੍ਰਧਾਨਗੀ ਸਾਂਝੇ ਤੋਰ ਤੇ ਸੁਖਦੇਵ ਸਿੰਘ ਭਾਗੋਕਾਂਵਾ ,ਅਜੀਤ ਸਿੰਘ ਹੂੰਦਲ ,ਮੱਖਣ ਸਿੰਘ ਕੋਹਾੜ ,ਸੁਖਦੇਵ ਸਿੰਘ ਭੋਜਰਾਜ,ਤਰਲੋਕ ਸਿੰਘ ਬਹਿਰਾਮਪੁਰ ,ਗੁਰਦੀਪ ਸਿੰਘ ਮੁਸਤਫਾਬਾਦ ,ਕੁਲਬੀਰ ਸਿੰਘ ਗੋਰਾਇਆ , ਅਸ਼ਵਨੀ ਕੁਮਾਰ ,ਕੁਲਦੀਪ ਸਿੰਘ ਪੁਰੋਵਾਲ ,ਸੁਲਖਣ ਸਿੰਘ ਸਰਹੱਦੀ ,ਐਸ ਪੀ ਸਿੰਘ ਗੋਸਲ਼ ,ਤਸਵੀਰ ਸਿੰਘ ਪਕੀਵਾ ਅਤੇ ਅਮਰਜੀਤ ਸਿੰਘ ਸੈਣੀ ਨੇ ਸਾਂਝੇ ਤੋਰ ਤੇ ਕੀਤੀ ।
             
ਬੁਲਾਰਿਆਂ ਨੇ ਆਖਿਆਂ ਕਿ ਇਹ ਯੁੱਧ ਜਿਨਾਂ ਵੀ ਲੰਬਾ ਹੋਵੇ ਲਗਾਤਾਰ ਲੜਦੇ ਰਹਾਂਗੇ ਅਤੇ ਜਿੱਤ ਤੀਕਰ ਜਾਰੀ ਰਹੇਗਾ ਸਾਰਾ ਦੇਸ਼ ਅੱਜ ਕਿਸਾਨੀ ਮੰਗਾ ਦੀ ਹਮਾਇਤ ਵਿੱਚ ਹੈ।ਇਕ ਮੱਤੇ ਰਾਹੀਂ ਸਲੇਮਪੁਰ ਅਫ਼ਗ਼ਾਨਾਂ ਦੇ ਕਿਸਾਨ ਪ੍ਰਤਾਪ ਸਿੰਘ ਜੋ 25 ਨਵੰਬਰ ਦਿੱਲੀ ਦੇ ਸਿੰਘੂ ਮੋਰਚੇ ਦੀ ਰਾਹ ਵਿੱਚ ਰਹਿ ਗਿਆ ਸੀ ।ਅਚਾਨਕ 19-20 ਦਸੰਬਰ ਨੂੰ ਬਿਮਾਰ ਹੋ ਗਿਆ ਸੀ ਇਸ ਵਕੱਤ ਉਹ ਕੱਕੜ ਹੱਸਪਤਾਲ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਹੈ ਉਸ ਦੀ ਜਲਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ ।
         
ਅੱਜ ਦੀ ਭੁੱਖ ਹੜਤਾਲ਼ ਵਿੱਚ ਕਿਸਾਨਾਂ ,ਲੇਖਕਾਂ ਤੇ ਮੁਲਾਜ਼ਮਾਂ ਵੱਲੋਂ ਸੁਖਦੇਵ ਸਿੰਘ,ਭੋਜ ਰਾਜ,ਸੁੱਚਾ ਸਿੰਘ ਮਾਨ,ਸੁੱਚਾ ਸਿੰਘ ਮੁਸਤਾਫਾਬਾਦ ,ਸੁਖਦੇਵ ਸਿੰਘ ਸਾਰਾੜੀਗਾ,ਜੋਗਿੰਦਰ ਪਾਲ ਲੇਹਲ ,ਸਰੂਪ ਸਿੰਘ ਸੰਘੋਰ ,ਅਵਤਾਰ ਸਿੰਘ ,ਗੁਰਪ੍ਰੀਤ ਸਿੰਘ ਰੰਗੀਲਪੁਰ ,ਮੱਖਣ ਸਿੰਘ ਕੋਹਾੜ ,ਸੁਲਖਣ ਸਰਹੱਦੀ ,ਮੰਗਤ ਚੰਚਲ ,ਤਰਸੇਮ ਸਿੰਘ ਭੰਗੂ ,ਦਿਲਾਵਰ ਸਿੰਘ ਭੰਡਾਲ ਆਦਿ ਸ਼ਾਮਿਲ ਹੋਏ ।
               
ਇਸ ਮੌੌਕੇ ਤੇ ਇਕ ਅਕਤੂਬਰ ਤੋਂ ਲਗਾਤਾਰ ਰਾਤ ਦਿਨ ਮੋਰਚੇ ਵਿੱਚ ਰਹਿਣ ਵਾਲੇ ਯੋਧਿਆਂ ਲਖਵਿੰਦਰ ਸਿੰਘ ਸੋਹਲ ,ਸੁਰਿੰਦਰ ਪਾਲ ਸਿੰਘ ਧਾਰੀਵਾਲ ਭੋਜੇ ,ਸੁਖਦੇਵ ਸਿੰਘ ,ਦਵਿੰਦਰ ਸਿੰਘ ਖਹਿਰਾ ,ਪਲਵਿੰਦਰ ਸਿੰਘ ਘਰਾਲ਼ਾਂ ,ਮਹਿੰਦਰ ਸਿੰਘ ਲੱਖਣਖੁਰਦ ਆਦਿ ਨੂੰ ਸਨਮਾਨਿਤ ਕੀਤਾ ਗਿਆ ।

Related posts

Leave a Reply