ਬਿਨਾਂ ਭੇਦ ਭਾਵ ਹਰ ਪਿੰਡ ‘ਚ ਵਿਕਾਸ ਦੇ ਰਹਿੰਦੇ ਕੰਮਾਂ ਨੂੰ ਵੀ ਜਲਦ ਪੁਰਾ ਕੀਤਾ ਜਾਵੇਗਾ : ਸੰਗਤ ਸਿੰਘ ਗਿਲਜੀਆਂ

(ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਸਨਮਾਨਿਤ ਕਰਦੇ ਹੋਏ  ਸਰਪੰਚ ਸੁਖਦੇਵ ਸਿੰਘ ਤੇ ਨਾਲ ਜੋਗਿੰਦਰ ਗਿਲਜੀਆਂ ਅਤੇ ਹੋਰ)

ਗੜ੍ਹਦੀਵਾਲ਼ਾ,28 ਨੰਵਬਰ (ਚੌਧਰੀ ) : ਮੁੱਖ ਮੰਤਰੀ ਦੇ ਸਲਾਹਕਾਰ ਤੇ ਹਲਕਾ ਉੜਮੁੜ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਸਰਹਾਲਾ ਪਹੁੰਕੇ ਪਿੰਡ ਵਾਸੀਆਂ ਦੀ ਸਮੱਸਿਆਵਾਂ ਨੂੰ ਸੁਣਿਆ। ਸਰਪੰਚ ਸੁਖਦੇਵ ਸਿੰਘ ਅਤੇ ਪੰਚਾਇਤ ਮੈਬਰਾਂ ਨੇ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਵਿਧਾÎਇਕ ਨੂੰ ਜਾਣੂ ਕਰਵਾਉਦੇ ਹੋਏ ਜਲਦ ਪੁਰੀਆਂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਹਲਕਾ ਵਿਧਾÎਇਕ ਸੰਗਤ ਸਿੰਘ ਗਿਲਜੀਆਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਉਸ ਨੂੰ ਜਲਦ ਠੀਕ ਕਰਵਾ ਦਿੱਤਾ ਜਾਵੇਗਾ। ਬਾਕੀ ਜੋ ਵਿਕਾਸ ਦੇ ਰਹਿੰਦੇ ਕੰਮਾਂ ਨੂੰ ਵੀ ਜਲਦ ਪੁਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਸੂਬੇ ਦੇ ਕਿਸਾਨ ਸੜਕਾਂ ਤੈ ਬੈਠੇ ਹੋਏ ਹਨ,ਜਿਸ ਨਾਲ ਸੂਬੇ ਦੇ ਕਿਸਾਨਾਂ ਦਾ ਬੂਰਾ ਹਾਲ ਕੀਤਾ ਹੋਇਆ ਹੈ। ਪਰ ਮੋਦੀ ਸਰਕਾਰ ਇਨ੍ਹਾ ਕਿਸਾਨਾਂ ਦੀ ਬਿਲਕੁੱਲ ਪਰਵਾਹ ਨਹੀ ਹੈ। ਜਿਸ ਨਾਲ ਸੂਬੇ ਦੇ ਵਿਕਾਸ ਵਿਚ ਕਮੀ ਆਈ ਹੈ, ਪਰ ਸਾਡੀ ਕਾਂਗਰਸ ਸਰਕਾਰ ਸੂਬੇ ਦਾ ਵਿਕਾਸ ਕਰਨ ਵਿਚ ਕੋਈ ਕਸਰ ਨਹੀ ਛੱਡੇਗੀ। ਇਸ ਮੌਕੇ ਤੇ ਜੋਗਿੰਦਰ ਸਿੰਘ ਗਿਲਜੀਆਂ,ਸਰਪੰਚ ਸੁਖਦੇਵ ਸਿੰਘ ਸਰਹਾਲਾ,ਸਰਪੰਚ ਚੰਚਲ ਸਿੰਘ ਪਿੰਡ ਬਾਹਗਾ,ਪੰਚ ਬਲਦੇਵ ਸਿੰਘ,ਪੰਚ ਜਗੀਰ ਸਿੰਘ,ਪੰਚ ਇੰਦਰਜੀਤ ਕੌਰ,ਪੰਚ ਗੁਰਪਿੰਦਰ ਕੌਰ,ਪੰਚ ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ, ਠੇਕਦਾਰ ਜਗੀਰ ਸਿੰਘ,ਗੁਰਨਾਮ ਸਿੰਘ,ਦਸੋਧਾ ਸਿੰਘ,ਮੋਹਨ ਸਿੰਘ,ਕੇਵਲ ਸਿੰਘ,ਸਰੂਪ ਸਿੰਘ,ਤਰਲੋਕ ਸਿੰਘ,ਮਹਿੰਗਾ ਸਿੰਘ,ਸਰਵਣ ਸਿੰਘ,ਸੇਵਾ ਸਿੰਘ,ਸੁਖਵਿੰਦਰ ਸਿੰਘ,ਕਿਸ਼ਨ ਸਿੰਘ,ਸਰਵਣ ਸਿੰਘ ਅਤੇ ਬੀਬੀਆਂ ਹਾਜ਼ਰ ਸਨ।

Related posts

Leave a Reply