ਹਾਥਰਸ ਘਟਨਾ ਦੇ ਰੋਸ ਵਜੋਂ ਮੋਦੀ ਅਤੇ ਯੋਗੀ ਸਰਕਾਰ ਦਾ ਪੁੱਤਲਾ ਫੁਕਿਆ


ਗੜਦੀਵਾਲਾ 13 ਅਕਤੂੂਬਰ(ਚੌਧਰੀ) : ਹਾਥਰਸ ਘਟਨਾ ਦੇ ਰੋਸ ਵਜੋਂ ਹਿੰਦ ਕਮਿਉਸਿਟ ਪਾਰਟੀ (ਮਾਰਕਸਵਾਦੀ )ਤਹਿਸੀਲ ਦਸੂਹਾ ਵਲੋ ਇਤਿਹਾਸਿਕ ਪਿੰਡ ਧੂਤਕਲਾਂ (ਦੋਸੜਕਾ) ਵਿਖੇ ਮੋਦੀ ਸਰਕਾਰ ਤੇ ਯੁਪੀ ਦੀ ਯੋਗੀ ਸਰਕਾਰ ਦਾ ਪੁਤਲਾ ਫੁਕਿਆ । ਪੁਤਲਾ ਫੁਕਣ ਤੋ ਪਹਿਲਾ ਸੁਬਾਈ ਆਗੁ ਕਾਮਰੇਡ  ਗੁਰਮੇਸ ਸਿੰਘ ਨੇ ਬੋਲਦਿਆ ਕਿਹਾ ਕਿ ਜਦੋ ਦੀ ਮੋਦੀ ਸਰਕਾਰ ਸਤਾ ਚ ਆਈ ਹੈ ਔਰਤਾਂ ਅਤੇ ਦਲਿਤਾਂ ਤੇ ਜਬਰਾ ਚ ਵਾਧਾ ਹੋਇਆ ਹੈ।ਯੂ ਪੀ ਚ ਯੋਗੀ ਸਰਕਾਰ ਨੇ ਤਾਂ ਅਤਿਆਚਾਰਾਂ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੀਆਂ ਹਨ । ਉਨਾਂ ਜੋਰਦਾਰ ਮੰਗ ਕੀਤੀ ਕਿ ਯੋਗੀ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।ਅੱਜ ਸਾਰਾ ਦੇਸ਼ ਯੋਗੀ ਸਰਕਾਰ ਤੇ ਲਾਨਤਾ ਪਾ ਰਿਹਾ ਹੈ ਕਿ ਹਿੰਦੂ ਧਰਮ ਦਾ ਬੁਰਕਾ ਪਾ ਕੇ ਭਗਵੇ ਲਿਵਾਸ ਚ ਹਿੰਦੂਆਂ ਦਾ ਠੇਕੇਦਾਰ ਕਹਾਉਣ ਵਾਲੇ ਨੇ ਮਨੀਸ਼਼ਾ ਦੀ ਅੰਤਿਮ ਕਿਰਿਆ ਵੀ ਹਿੰਦੂ ਧਰਮ ਅਨੂਸਾਰ ਨਹੀਂ ਹੋਣ ਦਿੱਤੀ।

ਅੱਧੀ ਰਾਤ ਨੂੰ ਮਨੀਸ਼ਾ ਦੇ ਦਾਗ ਦੇਕੇ ਮਾਪਿਆਂ ਨੂੰ ਮਨੀਸ਼ਾ ਦਾ ਮੁੰਹ ਵੀ ਨਹੀਂ ਦੇਖਣ ਦਿੱਤਾ।ਉਨਾਂ ਕਿਹਾ ਕਿ ਉਚ ਜਾਤੀ ਦੇ ਲੋਕ ਇਕੱਠ ਕਰਕੇ ਪੀੜਤ ਪਰਿਵਾਰ ਤੇ ਐਫ ਆਈ ਆਰ ਦਰਜ ਕਰਾਉਣ,ਲਲਕਾਰੇ ਮਾਰਨ,ਡਰਾਉਣ ਦੀਆਂ ਘਟਨਾਵਾਂ ਦੀ ਜੋਰਦਾਰ ਸ਼ਬਦਾਂ ਨਾਲ ਨਿੰਦਾ ਕੀਤੀ ਤੇ ਇਨਾਂ ਤੇ ਵੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।ਉਥੇ ਦੇ ਡੀ ਜੀ ਪੀ ,ਪ੍ਰਸਾਸਨ ਅਧਿਕਾਰੀ ਜਿਹੜੇ ਕਹਿੰਦੇ ਹਨ ਕਿ ਬਲਾਤਕਾਰ ਹੋਇਆ ਹੀ ਨਹੀਂ ਹੈ ਉਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।ਬਲਾਤਕਾਰੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ।ਅੱਜ ਦੇ ਮਾਰਚ ਚ ਚਰਨਜੀਤ ਸਿੰਘ ਚਠਿਆਲ, ਹਰਬੰਸ ਸਿੰਘ ਧੂਤ,ਚਰਨ ਸਿੰਘ,ਪ੍ਰੀਤਮ ਚੰਦ,ਦਲਜੀਤ ਸਿੰਘ ,ਕੁਲਬੰਤ ਸਿੰਘ,ਮਨਜੀਤ ਸਿੰਘ ਹਰਪ੍ਰੀਤ ਸਿੰਘ,ਗੁਰਮੇਲ ਸਿੰਘ,ਮਲਕੀਤ ਸਿੰਘ ਨੇ ਹਿਸਾ ਲਿਆ ।

Related posts

Leave a Reply