ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 32ਵੇਂ ਦਿਨ ਵੀ ਜਿਉਂ ਦਾ ਤਿਉਂ ਕਾਇਮ

ਗੜ੍ਹਦੀਵਾਲਾ 9 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ ਦਸੂਹਾ ਵੱਲੋਂ ਸਮੂਹ ਇਲਾਕੇ ਦੇ ਕਿਸਾਨਾਂ ਵਲੋਂ ਮਾਨਗੜ੍ਹ ਟੋਲ ਪਲਾਜੇ ਤੇ ਦਿੱਤੇ ਜਾ ਅਣਮਿੱਥੇ ਸਮੇਂ ਦੇ 32ਵੇਂ ਦਿਨ ਵੀ ਜਿਉਂ ਦਾ ਤਿਉਂ ਕਾਇਮ ਹੈ ਅਤੇ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਗੁਰਮੇਲ ਸਿੰਘ ਬੁੱਢੀ ਪਿੰਡ,ਸੁੱਖਾ ਸਿੰਘ ਕੋਲੀਆਂ, ਹਰਬੰਸ ਸਿੰਘ ਧੂਤ,ਚਰਨਜੀਤ ਸਿੰਘ ਚਠਿਆਲ,ਜਥੇਦਾਰ ਹਰਪਾਲ ਸਿੰਘ,ਮਾਸਟਰ ਗੁਰਚਰਨ ਸਿੰਘ ਕਾਲਰਾ,ਡਾ ਮੋਹਨ ਸਿੰਘ ਮੱਲ੍ਹੀ ,ਮਝੈਲ ਸਿੰਘ,ਦਵਿੰਦਰ ਸਿੰਘ ਚੋਹਕਾ, ਗੁਰਪ੍ਰੀਤ ਸਿੰਘ ਹੀਰਾਹਾਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨ ਵਿਰੋਧੀ ਬਿੱਲ ਰੱਦ ਨਹੀਂ ਹੁੰਦਾ ਉਦੋਂ ਤੱਕ ਕਿਸਾਨਾਂ ਵੱਲੋਂ ਮਾਨਗੜ੍ਹ ਟੋਲ ਪਲਾਜ਼ੇ ਤੇ ਨਿਰੰਤਰ ਧਰਨਾ ਜਾਰੀ ਰੱਖਿਆ ਜਾਵੇਗਾ।ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਅੜੀਅਲ ਰਵੱਈਆ ਦਾ ਨਤੀਜਾ ਉਸ ਨੂੰ ਜਲਦ ਭੁਗਤਣਾ ਪਵੇਗਾ। ਇਸ ਮੌਕੇ ਸੰਤੋਖ ਸਿੰਘ ਡੱਫਰ, ਨੰਬਰਦਾਰ ਸੁਖਵੀਰ ਸਿੰਘ ਭਾਨਾ,ਜਸਵਿੰਦਰ ਸਿੰਘ, ਚਰਨ ਸਿੰਘ ਗੜ੍ਹਦੀਵਾਲਾ, ਪੰਚ ਅਵਤਾਰ ਸਿੰਘ,ਪੰਚ ਗੁਰਦੀਪ ਸਿੰਘ,ਪੰਡਤ ਗੋਪਾਲ ਕ੍ਰਿਸ਼ਨ, ਮਲਕੀਤ ਸਿੰਘ ਕਾਲਰਾ, ਤਰਸੇਮ ਸਿੰਘ, ਸਰਵਣ ਸਿੰਘ,ਪਰਮਜੀਤ ਸਿੰਘ, ਜਤਿੰਦਰ ਸਿੰਘ,ਮੱਘਰ ਸਿੰਘ, ਗੁਰਪ੍ਰੀਤ ਮੱਲ੍ਹੀ,ਕੁਲਵੀਰ ਸਿੰਘ ਸ਼ੇਖੂਪੁਰ ਕਲਾਂ, ਕਰਨੈਲ ਸਿੰਘ ਡੱਫਰ,ਜਸਵਿੰਦਰ ਸਿੰਘ ਡੱਫਰ,ਮਨਦੀਪ ਸਿੰਘ ਜੌਹਲ ,ਦਲਵੀਰ ਸਿੰਘ ਮੋਹਾਂ, ਸਰਬਜੀਤ ਸਿੰਘ ਬਾਜਵਾ, ਰੇਸ਼ਮ ਸਿੰਘ ,ਕੁਲਦੀਪ ਸਿੰਘ, ਜਗਦੀਸ਼ ਸਿੰਘ, ਮਹਿੰਦਰ ਸਿੰਘ,ਗੁਰਪ੍ਰੀਤ ਗੋਪੀ ਅਰਗੋਵਾਲ,ਸਤਨਾਮ ਸਿੰਘ,ਪਵਿੱਤਰ ਸਿੰਘ ਭਾਨਾ, ਨੰਬਰਦਾਰ ਗੁਰਬਚਨ ਸਿੰਘ ਗੱਗ ਸੁਲਤਾਨ,ਤਖ਼ਤ ਸਿੰਘ ਭੱਟੀਆਂ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Related posts

Leave a Reply