ਸੀਤਾ ਰਾਮ ਯੈਚੂਰੀ ਤੇ ਕੀਤਾ ਗਿਆ ਕੇਸ ਵਾਪਸ ਲੈਣ ਤਕ ਜੰਗ ਜਾਰੀ ਰਹੇਗੀ : ਬੀਬੀ ਮਟੂ

ਗੜਸ਼ੰਕਰ (ਅਸ਼ਵਨੀ ਸ਼ਰਮਾ) ਸੀ ਪੀ ਆਈ ਐਮ ਕੇਂਦਰੀ ਕਮੇਟੀ ਦੇ ਸੱਦੇ ਤੇ ਗੜਸ਼ੰਕਰ ਤਹਿਸੀਲ ਦੇ ਪਿੰਡਾਂ ਪਾਹਲੇਵਾਲ,ਗੜਸ਼ੰਕਰ ਸ਼ਹਿਰ ਵਾਰਡ ਨੰਬਰ 5 ਤੇ 9 ਗਰੁੱਪ ਅਤੇ ਭੰਮੀਆਂ ਵਿੱਚ ਕਾਮਰੇਡ ਸੁਭਾਸ਼ ਮੱਟੂ ਸੂਬਾ ਕਮੇਟੀ ਮੈਂਬਰ, ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ,ਚੌਧਰੀ ਅੱਛਰ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਬਦਲਾ ਲਉ ਨੀਤੀ ਤਹਿਤ ਕਾਮਰੇਡ ਸੀਤਾ ਰਾਮ ਯੈਚੂਰੀ ਜਨਰਲ ਸਕੱਤਰ ਸੀ ਪੀ ਆਈ ਐਮ ਸਮੇਤ ਪੰਜ ਅਗਾਂਹਵਧੂ ਬੁੱਧੀਜੀਵੀਆਂ ਤੇ ਹਿੰਦੂ ਮੁਸਲਮਾਨ ਦੰਗਿਆਂ ਵਿੱਚ ਸਪਲੀਮੈਂਟਰੀ ਚਲਾਨ ਵਿੱਚ ਨਾਂ ਪਾਏ ਗਏ ਹਨ,ਜੋ ਦੇਸ਼ ਲਈ ਮਰ ਮਿਟਣ ਵਾਲੇ ਹਨ,ਭਾਈਚਾਰਕ ਏਕਤਾ ਦੇ ਅਲੰਬਰਦਾਰਾਂ ਤੇ ਝੂਠੇ ਕੇਸ ਪਾਏ ਜਾ ਰਹੇ ਹਨ ਪਰ ਜੋ ਫਿਰਕਾਪ੍ਰਸਤੀ ਵਿੱਚ ਰੰਗੇ ਹੋਏ ਘੱਟ ਗਿਣਤੀਆਂ ਤੇ ਹਮਲੇ ਕਰਦੇ ਹਨ,ਉਨ੍ਹਾਂ ਤੇ ਕੋਈ ਕੇਸ ਨਹੀਂ ਰਜਿਸਟੋਰ ਹੁੰਦਾ।ਗੋਲੀ ਮਾਰੋ ਸਾਲੋ ਕੋ,ਦੇਸ਼ ਦੇ ਗਦਾਰੋਂ ਕੋ ਨਾਹਰੇ ਲਗਾਉਣ ਵਾਲੇ ਬੜੇ ਦੇਸ਼ ਭਗਤ ਬਣੇ ਫਿਰਦੇ ਹਨ।ਆਗੂਆਂ ਨੇ ਝੂਠੇ ਕੇਸ ਵਾਪਸ ਲਏ ਜਾਣ ਦੀ ਮੰਗ ਕੀਤੀ ।ਮੋਦੀ ਸਰਕਾਰ ਵਲੋਂ ਲਿਆਉਂਦੇ ਤਿੰਨ ਆਰਡੀਨੈਂਸ ਰੱਦ ਕਰਨ ਤੇ ਬਿਜਲੀ ਬਿੱਲ ਸੋਧ 2020 ਰੱਦ ਕਰਨ ਦੀ ਮੰਗ ਕੀਤੀ।ਇਸ ਮੌਕੇ ਕਰਨ ਸੰਘਾ, ਗਗਨਦੀਪ ਸਿੰਘ,ਸਿਮਰ ਕੌਰ,ਮੰਜੂ, ਬਲਵੀਰ ਕੌਰ, ਬਲਜਿੰਦਰ ਕੌਰ, ਸਤਨਾਮ ਕੌਰ,ਸੁਖਵੀਰ ਸਿੰਘ,ਰਮਨ,ਬਿੰਦਰ,ਭਜਨ,ਬਬਲੀ,ਸ਼ਿੰਦੋ, ਪਾਲੋ,ਕਮਲੇਸ਼,ਸ਼ਾਂਤੀ, ਕਿਰਨਾਂ,ਜਿੰਦਰ,ਮੰਨੂੰ,ਸ਼ਕੁੰਤਲਾ,ਬਿਸੋ ਆਦਿ ਹਾਜਰ ਸੀ।

Related posts

Leave a Reply