ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਜਿਲ੍ਹਾ ਪੱਧਰੀ ਮੁਕਾਬਲਿਆਂ ‘ਚ ਸ.ਸ.ਸ ਸਕੂਲ ਕੀੜੀ ਖੁਰਦ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਪਠਾਨਕੋਟ 21 ਦਸੰਬਰ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 300 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਧਾਨਗੀ ਅਤੇ ਸਕੱਤਰ ਸਕੂਲ ਸਿੱਖਿਆ ਬੋਰਡ ਕਿ੍ਰਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਜਿਲ੍ਹਾ ਅਤੇ ਬਲਾਕ ਪੱਧਰੀ ਆਨਲਾਈਨ ਮੁਕਬਲਿਆਂ ਦੇ ਸਾਰੇ ਨਤੀਜੇ ਘੋਸਿਤ ਹੋ ਚੁੱਕੇ ਹਨ।

ਜਿਕਰਯੋਗ ਹੈਕਿ ਜਿਲਾ ਪੱਧਰੀ ਮੁਕਾਬਲੇ ਜਿਲ੍ਹਾ ਸਿੱਖਿਆ ਅਧਿਕਾਰੀ ਵਰਿੰਦਰ ਪਰਾਸ਼ਰ ਜੀ ਦੀ ਦੇਖ ਰੇਖ ਵਿੱਚ ਕਰਵਾਏ ਜਾ ਰਹੇ ਹਨ।ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖੁਰਦ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੰਦੀਪ ਕੌਰ ਨੇ ਸੁਲੇਖ ਮੁਕਾਬਲੇ ਵਿੱਚ ਜਿਲ੍ਹੇ ਚੋਂ  ਦੂਸਰਾ ਅਤੇ ਬਲਾਕ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਬਲਾਕ ਪੱਧਰ ਤੇ ਅੰਜਲੀ ਦੇਵੀ ਭਾਸਣ ਪ੍ਰਤਿਯੋਗਿਤਾ,ਪ੍ਰੀਤੀ ਬਾਲਾ ਸਲੋਗਨ ਪ੍ਰਤਿਯੋਗਿਤਾ,ਤਾਨੀਆ ਪੀ ਪੀ ਟੀ ਪ੍ਰਤਿਯੋਗਿਤਾ ਵਿਚ ਜੇਤੂ ਰਹੇ।

ਇਸ ਮੋਕੇ ਤੇ ਜਿਲਾ ਸਿੱਖਿਆ ਅਧਿਕਾਰੀ ਸ੍ਰੀ ਵਰਿੰਦਰ ਪਰਾਸ਼ਰ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ, ਸਕੂਲ ਦੀ ਪਿ੍ਰੰਸੀਪਲ ਅਤੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਧਰਮ ਪਾਲ ਸੈਣੀ ਨੇ ਦੱਸਿਆ ਕਿ ਵਿਦਿਆਰਥਣ ਦੀ ਇਸ ਸਫਲਤਾ ਲਈ ਬੱਚਿਆਂ ਦੀ ਮਿਹਨਤ ਅਤੇ ਗਾਇਡ ਅਧਿਆਪਕ ਪੁਨਪ੍ਰੀਤ ਕੌਰ  ਵੀ ਵਧਾਈ ਦੇ ਪਾਤਰ ਹਨ ।

ਇਸ ਮੋਕੇ ਤੇ ਪ੍ਰਿੰਸੀਪਲ ਅਤੇ ਸਕੂਲ ਸਟਾਫ ਵੱਲੋਂ ਗਾਈਡ ਅਧਿਆਪਕ ਪੁਨਪ੍ਰੀਤ ਕੌਰ ਅਤੇ ਸਾਰੇ ਜੇਤੂ ਵਿਦਿਆਰਥੀਆਂ  ਨੂੰ ਸਰਟੀਫਿਕੇਟ ਅਤੇ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ  ਪਿ੍ਰੰਸੀਪਲ ਧਰਮਪਾਲ ਸੈਣੀ, ਸ੍ਰੀਮਤੀ ਪੁਨਪ੍ਰੀਤ ਕੌਰ, ਸੁਧਾ ਕਟੋਚ, ਪੁਨੀਤਾ ਭਾਟੀਆ, ਰੇਣੂ ਸਰਮਾ, ਲਲਿਤਾ ਖੰਨਾ, ਮਨਜੀਤ ਸਿੰਘ, ਨਵੀਨ ਸੈਣੀ ਅਤੇ ਰਮਾ ਕੁਮਾਰੀ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Related posts

Leave a Reply