ਕੁਲ ਹਿੰਦ ਕਿਸਾਨ ਸਭਾ ਦੇ ਧਰਨੇ ਚ ਪਹੁੰਚਿਆ ਜਨਵਾਦੀ ਇਸਤਰੀ ਸਭਾ ਦੀਆਂ ਬੀਬੀਆਂ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਸਟੋਰ ਗੜਸੰਕਰ ਸਾਹਮਣੇ ਰਾਤ ਦਿਨ ਧਰਨੇ ਵਿੱਚ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਬਿਜਲੀ ਸੋਧ ਬਿੱਲ 2020,ਪਰਾਲੀ ਵਾਰੇ ਵਾਪਿਸ ਕਰਵਾਉਣ ਲਈ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਫੈਸਲੇ ਅਨੁਸਾਰ ਕੁਲ ਹਿੰਦ ਕਿਸਾਨ ਸਭਾ ਵਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਜਨਵਾਦੀ ਇਸਤਰੀ ਸਭਾ ਦੀਆਂ ਭੈਣਾਂ ਭਾਰੀ ਗਿਣਤੀ ਵਿੱਚ ਸ਼ਾਮਲ ਹੋਈਆ।ਜਸਵਿੰਦਰ ਕੌਰ ਬੋੜਾ,ਤਲਜਿੰਦਰ ਕੌਰ ਮੱਟੂ ਦੀ ਪਰਧਾਨਗੀ ਹੇਠ ਹੋਈ ਰੈਲੀ ਨੂੰ ਬੀਬੀ ਸੁਭਾਸ਼ ਮੱਟੂ ਸੂਬਾਈ ਆਗੂ,ਕਮਲਜੀਤ ਕੌਰ ਜਿਲ੍ਹਾ ਪ੍ਰਧਾਨ ਜਨਵਾਦੀ ਇਸਤਰੀ ਸਭਾ, ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ ਨੇ ਕਿਸਾਨਾਂ ਦੇ ਚਲ ਰਹੇ ਘੋਲ ਦੀ ਹਮਾਇਤ ਕਰਦਿਆਂ ਹਰ ਐਕਸ਼ਨ ਵਿੱਚ ਵੱਧ ਚੜਕੇ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਕਸ਼ਮੀਰੋ ਲਹਿਰਾ,ਗੁਰਦੀਪ ਕੌਰ,ਸ਼ਰਨਜੀਤ ਕੌਰ,ਕੁਲਵਿੰਦਰ ਕੌਰ,ਨਰਿੰਜਨ ਕੌਰ, ਮੰਜੂ,ਅਮਰਜੀਤ ਕੌਰ ਰਾਣੋ,ਰਘਵੀਰ ਕੌਰ ਆਦਿ, ਕੈਪਟਨ ਕਰਨੈਲ ਸਿੰਘ, ਚੌਧਰੀ ਅੱਛਰ ਸਿੰਘ ਬਿਲੜੋਂ, ਅਵਤਾਰ ਸਿੰਘ ਆਦਿ ਹਾਜਰ ਸੀ।

Related posts

Leave a Reply