ਵਿਸ਼ਵ ਹੁਨਰ ਮੁਕਾਬਲੇ 2022′ ਲੁਧਿਆਣਾ ‘ਚ 5 ਤੋਂ 7 ਅਪ੍ਰੈਲ ਤੱਕ ‘ ਕਰਵਾਏ ਜਾਣਗੇ

5 ਤੋਂ 7 ਅਪ੍ਰੈਲ ਤੱਕ ‘ਵਿਸ਼ਵ ਹੁਨਰ ਮੁਕਾਬਲੇ 2022’ ਲੁਧਿਆਣਾ ‘ਚ ਕਰਵਾਏ ਜਾਣਗੇ
-ਹੁਨਰਮੰਦ ਸਿਖਿਆਰਥੀ ਆਪਣੀ ਰਜਿਸ਼ਟ੍ਰੇਸ਼ਨ ਕਰਵਾਕੇ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ – ਵਧੀਕ ਡਿਪਟੀ ਕਮਿਸ਼ਨਰ (ਵਿਕਾਸ)
ਲੁਧਿਆਣਾ, 12 ਮਾਰਚ (ਹਰਜਿੰਦਰ ਸਿੰਘ ਖ਼ਾਲਸਾ ) – ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਵਿਸ਼ਵ ਹੁਨਰ ਮੁਕਾਬਲੇ 2022 ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲੇ 05 ਅਪ੍ਰੈਲ ਤੌਂ 7 ਅਪ੍ਰੈਲ 2021 ਤੱਕ ਲੁਧਿਆਣਾ ਵਿਖੇ ਕਰਵਾਏ ਜਾਣਗੇ।

ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਪਹਿਲੇ ਪੱਧਰ ਦੇ ਮੁਕਾਬਲੇ ਜੋਨਲ ਲੈਵਲ ‘ਤੇ ਲੁਧਿਆਣਾ ਵਿਖੇ ਹੋਣੇ ਹਨ, ਜਿਸ ਸਬੰਧੀ ਉਨ੍ਹਾਂ ਵੱਖ-ਵੱਖ ਸੰਸਥਾਂਵਾਂ ਦੇ ਮੁਖੀਆਂ ਨਾਲ ਇਨ੍ਹਾਂ ਮੁਕਾਬਲਿਆ ਲਈ ਪੁਖਤਾ ਪ੍ਰਬੰਧਾਂ ਲਈ ਵਿਚਾਰ ਵਟਾਂਦਰੇ ਵੀ ਕੀਤੇ।

ਇਸ ਮੋਕੇ ਉਨਾ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਪ੍ਰੋਗਰਾਮ ਮੈਨੇਜਰ ਰਵੀਜੋਤ ਕੋਰ ਅਤੇ ਮੈਨੇਜਰ ਪ੍ਰਿੰਸ ਕੁਮਾਰ ਵੀ ਮੋਜੂਦ ਸਨ। ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਵੱਲੌਂ ਹੁਨਰਮੰਦ ਸਿਖਿਆਰਥੀਆਂ ਨੂੰ ਇਸ ਸਬੰਧੀ ਰਜਿਸ਼ਟ੍ਰੇਸ਼ਨ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਪੀਲ ਕੀਤੀ ਗਈ।

 

Related posts

Leave a Reply