ਘਰ ਦਾ ਜਿੰਦਰਾ ਤੋੜ ਕੇ ਸੋਨੇ ਦੇ ਗਹਿਣੇ ਕੀਤੇ ਚੋਰੀ,ਪਿੰਡ ਦੇ ਹੀ ਨੌਜਵਾਨ ਤੇ ਜਤਾਇਆ ਸ਼ਕ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਬੀਤ ਇਲਾਕੇ ਦੇ ਪਿੰਡ ਹਰਮਾ ਚ ਇੱਕ ਘਰ ਦਾ ਜਿੰਦਰਾ ਤੋੜ ਕੇ ਅਲਮਾਰੀ ਚ ਰਖੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ ਚ ਪਿੰਡ ਹਰਮਾ ਵਾਸੀ ਪਿੰਕੀ ਦੇਵੀਂ ਪਤਨੀ ਸਵ:ਪਰਮਜੀਤ ਸਿੰਘ ਨੇ ਦਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਉਟੀ ਤੇ ਗਈ ਹੋਈ ਸੀ ਅਤੇ ਮੇਰਾ ਲੜਕਾ ਵੀ ਮੇਰੇ ਨਾਲ ਹੀ ਸੀ ਜਦੋਂ ਸ਼ਾਮ ਨੂੰ ਮੈਂ ਆਕੇ ਦੇਖਿਆ ਤਾਂ ਮਕਾਨ ਦਾ ਜਿੰਦਰਾ ਟੁਟਿਆ ਹੋਇਆ ਸੀ। ਅੰਦਰ ਜਾ ਅਲਮਾਰੀ ਦੇਖੀ ਤਾ ਉਸ ਵਿਚੋ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ।

ਉਹਨਾਂ ਨੇ ਦਸਿਆ ਕਿ ਮੇਰਾ ਇੱਕ ਲੱਖ ਤੋਂ ਵਧ ਦਾ ਨੁਕਸਾਨ ਹੋਇਆ ਹੈ।ਪਿੰਕੀ ਦੇਵੀਂ ਨੇ ਦਸਿਆ ਕਿ ਮੈਂ ਇਸ ਵਾਰੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ ਅਤੇ ਪਿੰਡ ਦੇ ਨੌਜਵਾਨ ਤੇ ਸ਼ਕ ਜਾਹਿਰ ਕੀਤੀ ਹੈ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਅਰੰਭ ਦਿਤੀ ਹੈ। ਇਸ ਵਾਰੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਸਬ ਸਤਵਿੰਦਰ ਸਿੰਘ ਨੇ ਦਸਿਆ ਕਿ ਸਾਨੂੰ ਪਿੰਕੀ ਦੇਵੀ ਨੇ ਸੂਚਨਾ ਦਿੱਤੀ ਸੀ ਤੇ ਏਐਸਆਈ ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ  ਮੌਕੇ ਤੇ ਪਹੁੰਚ ਗਿਆ ਸੀ। ਉਹਨਾਂ ਨੇ ਦਸਿਆ ਕਿ ਚੌਰਾ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

Related posts

Leave a Reply