ਬੰਦ ਘਰ ਦੇ ਤਾਲੇ ਤੋੜ ਕੇ ਚੋਰਾਂ ਨੇ 10 ਹਜ਼ਾਰ ਦੀ ਨਕਦੀ,3 ਸੋਨੇ ਦੀ ਮੁੰਦਰੀ ਅਤੇ ਮੋਬਾਈਲ ਫੋਨ ਚੋਰੀ ਕੀਤਾ

ਦੀਨਾਨਗਰ( ਬਲਵਿੰਦਰ ਸਿੰਘ ਬਿੱਲਾ ) : ਬੰਦ ਘਰ ਦਾ ਤਾਲਾ ਤੋੜਦਿਆਂ ਚੋਰਾਂ ਨੇ 10 ਹਜ਼ਾਰ ਦੀ ਨਕਦੀ ਅਤੇ 3 ਸੋਨੇ ਦੀਆਂ ਮੁੰਦਰੀਆਂ ਅਤੇ ਇਕ ਮੋਬਾਈਲ ਫੋਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ।ਜਾਣਕਾਰੀ ਦਿੰਦੇ ਹੋਏ ਰਮੇਸ਼ ਲਾਲ ਪੁੱਤਰ ਬਾਊ ਰਾਮ ਨਿਵਾਸੀ ਆਰੀਆ ਨਗਰ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਘਰ ਨੂੰ ਤਾਲਾ ਲਗਾ ਕੇ ਕਿਸੇ ਕੰਮ ਲਈ ਸ਼ਹਿਰ ਗਏ ਹੋਏ ਸਨ। ਜਦੋਂ ਉਹ ਦੁਪਹਿਰ ਵੇਲੇ ਖਾਣਾ ਖਾਣ ਲਈ ਘਰ ਆਇਆ ਤਾਂ ਉਸਨੇ ਦੇਖਿਆ ਕਿ ਘਰ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾ ਸਮਾਨ ਖਿਲਰਿਆ ਪਿਆ ਸੀ I ਚੈਕਿੰਗ ਕਰਨ ‘ਤੇ 10 ਹਜ਼ਾਰ ਦੀ ਨਕਦੀ, ਤਿੰਨ ਸੋਨੇ ਦੀਆਂ ਮੁੰਦਰੀਆਂ ਅਤੇ ਇਕ ਮੋਬਾਈਲ ਫੋਨ ਗਾਇਬ ਸੀ। ਦੀਨਾਨਗਰ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ I

Related posts

Leave a Reply