ਚੋਰਾਂ ਦੇ ਹੌਂਸਲੇ ਬੁਲੰਦ,ਭਗਵਾਨ ਦੀ ਜੇਬ ‘ਚ ਪਾਇਆ ਹੱਥ

(ਮਹਿਤਾ ਪਰਿਵਾਰ ਦੇ ਕੁਲ ਦੇਵਤਾ ਸਥਾਨ ਤੇ ਖਿਲਰਿਆ ਪਿਆ ਸਾਮਾਨ)
ਦਾਤਾਰਪੁਰ / ਦਸੂਹਾ(ਚੌਧਰੀ) : ਅੱਜਕਲ ਕਮਾਹੀ ਦੇਵੀ ਖੇਤਰ ਵਿੱਚ ਚੌਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਅੱਜ ਤੋਂ ਚਾਰ ਦਿਨ ਪਹਿਲਾਂ ਪਿੰਡ ਬਹਿ ਚੂਹੜ ਦੇ ਦੋ ਮੰਦਰਾਂ ਅਤੇ ਪਿੰਡ ਬਹਿ ਦਰਿਆ ਦੇ ਇੱਕ ਮੰਦਿਰ ਦੀ ਗੋਲਕ ਤੋੜ ਕਰ ਸਾਰੀ ਰਕਮ ਲੈ ਕੇ ਫਰਾਰ ਹੋ ਗਏ ਸੀ। ਬੀਤੀ ਰਾਤ ਚੋਰਾਂ ਵਲੋਂ ਮਹਿਤਾ ਪਰਿਵਾਰ ਦੇ ਕੁਲ ਦੇਵਤਾ ਸਥਾਨ ਕਮਾਹੀ ਦੇਵੀ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੇ। ਦੇਵ ਸਥਾਨ ਦੇ ਪ੍ਰਬੰਧਕ ਰਜਿੰਦਰ ਮਹਿਤਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਮੰਦਿਰ ਆਏ ਤਾਂ ਮੰਦਿਰ ਦਾ ਸਾਮਾਨ ਬਿਖਰਿਆ ਪਿਆ ਸੀ ਜਦੋਂ ਤਾਲਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਚੋਰਾਂ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਤੋੜਨ ਚ ਅਸਫਲ ਰਹੇ। ਫਿਰ ਕਿਸੀ ਲਕੜੀ ਦੀ ਮਦਦ ਨਾਲ ਸਾਮਾਨ ਅਤੇ ਪੈਸੇ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਖਿੱਚਣ ਚ ਸਫਲ ਨਹੀਂ ਹੋ ਪਾਏ । ਰਾਜਿੰਦਰ ਮਹਿਤਾ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪੁਲਸ ਵਿਭਾਗ ਦੀ ਉਦਾਸੀਨਤਾ ਦੇ ਕਾਰਨ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ।

Related posts

Leave a Reply