ਚੋਰਾਂ ਨੇ ਸਰਕਾਰੀ ਸਿਹਤ ਡਿਸਪੈਂਸਰੀ ਸਿੱਧਵਾਂ ਨੂੰ ਬਣਾਇਆ ਨਿਸ਼ਾਨਾ

(ਚੋਰੀ ਦੀ ਜਾਣਕਾਰੀ ਦਿੰਦਾ ਹੋਇਆ ਸਰਕਾਰੀ ਡਿਸਪੈਂਸਰੀ ਦਾ ਸਟਾਫ)

ਗੁਰਦਾਸਪੁਰ 22 ਦਸੰਬਰ ( ਅਸ਼ਵਨੀ ) : ਪੰਜਾਬ ਵਿੱਚ ਸਰਕਾਰ ਅਤੇ ਪੁਲੀਸ ਵੱਲੋਂ ਭਾਵੇਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਪੁਲੀਸ ਜ਼ਿਲ੍ਹਾ ਗੁਰਦਾਸਪੁਰ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।ਅੱਜ ਨੇੜਲੇ ਪਿੰਡ ਸਿੱਧਵਾਂ ਦੀ ਸਰਕਾਰੀ ਡਿਸਪੈਂਸਰੀ ਵਿਚੋਂ ਚੋਰ ਗਰੋਹ  ਵੱਲੋਂ ਸਾਮਾਨ ਚੋਰੀ ਕਰਨ ਦੀ ਸਨਸਨੀਖੇਜ਼ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਸਪੈਂਸਰੀ ਦੇ ਫਾਰਮਾਸਿਸਟ ਬਿਕਰਮਜੀਤ ਸਿੰਘ ਅਤੇ ਪੈਰਾ ਮੈਡੀਕਲ ਕਰਮਚਾਰੀ ਰਣਜੀਤ ਸਿੰਘ ਨੇ ਦੱਸਿਆ ਕਿ  ਜਦੋਂ ਉਨ੍ਹਾਂ ਦੇ ਡਿਸਪੈਂਸਰੀ ਵਿਚ ਆ ਕੇ ਦੇਖਿਆ ਤਾਂ ਜਿੱਥੇ ਮੁੱਖ ਗੇਟ ਦੇ ਤਾਲੇ ਟੁੱਟੇ ਹੋਏ ਸਨ ਉੱਥੇ ਡਿਸਪੈਂਸਰੀ ਦੇ ਐਂਟਰੀ ਦਰਵਾਜ਼ੇ ਦੇ ਵੀ ਤਾਲੇ  ਟੁੱਟੇ ਪਾਏ ਗਏ।ਉਨ੍ਹਾਂ ਨੇ ਕਿਹਾ ਕਿ ਚੋਰ ਗਰੋਹ ਵੱਲੋਂ ਡਿਸਪੈਂਸਰੀ ਦੇ ਅੰਦਰੋਂ ਇੱਕ ਕੀਮਤੀ ਫਰਿੱਜ ਹੋਰ ਲੋੜੀਂਦਾ ਸਾਮਾਨ ਅਤੇ ਇਥੋਂ ਤੱਕ ਕਿ ਚੋਰ ਸਟਾਫ ਦੇ ਬੈਠਣ ਵਾਲੀਆਂ ਕੁਰਸੀਆਂ ਵੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਪਿੰਡ ਦੇ ਮੋਹਤਬਰ ਅਤੇ ਥਾਣਾ ਤਿੱਬੜ ਦੀ ਪੁਲਸ ਨੂੰ ਦਿੱਤੀ ਹੈ।ਗੌਰਤਲਬ ਹੈ ਕਿ ਚੋਰ ਗਰੋਹ ਦੇ ਸਰਕਾਰੀ ਸਕੂਲ ਸਿੱਧਵਾਂ ਵਿਚ ਵੀ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਥੋਂ ਵੀ ਕਾਫੀ ਕੀਮਤੀ ਸਮਾਨ ਚੋਰੀ ਕੀਤਾ ਹੈ।

Related posts

Leave a Reply