ਬੀਤੀ ਰਾਤ ਗੜ੍ਹਦੀਵਾਲਾ ‘ਚ ਕਬਾੜੀਏ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਗੜ੍ਹਦੀਵਾਲਾ 16 ਅਗਸਤ(ਚੌਧਰੀ /ਯੋਗੇਸ਼ ਗੁਪਤਾ) :ਬੀਤੀ ਰਾਤ ਟਰੱਕ ਯੂਨੀਅਨ ਦੇ ਨਜਦੀਕ ਇੱਕ ਕਬਾੜੀਏ ਦੀ ਦੁਕਾਨ ਨੂੰ ਅਣਪਛਾਤੇ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਦਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਟਾਂਡਾ ਨੇ ਦੱਸਿਆ ਕਿ ਉਹ 15 ਅਗਸਤ ਨੂੰ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚੱਲਾ ਗਿਆ।16 ਅਗਸਤ ਦੀ ਸਵੇਰੇ 6 ਵਜੇ ਦੇ ਕਰੀਬ ਮਾਰਕੀਟ ਦੇ ਇੱਕ ਦੁਕਾਨਦਾਰ ਦਾ ਫੋਨ ਆਇਆ ਕਿ ਤੇਰੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਹੈ। ਜਦੋਂ ਮੈਂ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਪਿਆ ਸੀ ਅਤੇ ਦੁਕਾਨ ਦੇ ਅੰਦਰ ਗਲ੍ਲਾ ਵੀ ਟੁੱਟਿਆ ਪਿਆ ਸੀ। ਜਿਸ ਵਿੱਚ ਪੰਜ ਹਜਾਰ ਰੁਪਏ ਸਨ। ਗਲ੍ਲੇ ਚੋਂ ਪੈਸੇ ਵੀ ਗਾਇਬ ਸਨ।ਦੁਕਾਨ ਮਾਲਕ ਦਵਿੰਦਰ ਸਿੰਘ ਨੇ ਚੋਰੀ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਗੜ੍ਹਦੀਵਾਲਾ ਨੂੰ ਦੇ ਦਿੱਤੀ ਹੈ। ਗੜ੍ਹਦੀਵਾਲਾ  ਪੁਲਸ ਦੇ ਏ ਐਸ ਆਈ ਸੁਸ਼ੀਲ ਕੁਮਾਰ ਜਾਂਚ ਚ ਜੁਟ ਗਏ ਹਨ। 

Related posts

Leave a Reply