ਇਸ ਵਾਰ ਫਿਰ ਕੇ.ਐਮ.ਐੱਸ ਕਾਲਜ ਦੇ 23 ਵਿਦਿਆਰਥੀਆਂ ਨੇ ਯੂਨੀਵਰਸਿਟੀ ਟੋਪਰ ਲਿਸਟ ਵਿੱਚ ਸਥਾਨ ਹਾਸਲ ਕਰ ਕਾਲਜ ਦਾ ਨਾਮ ਰੌਸ਼ਨ ਕੀਤਾ : ਪ੍ਰਿੰ.ਡਾ.ਸ਼ਬਨਮ ਕੌਰ

ਦਸੂਹਾ 14 ਅਕਤੂਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਹੋਣਹਾਰ ਯੂਨੀਵਰਸਿਟੀ ਟੋਪਰਾਂ ਲਈ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਵਿੱਚ ਚੇਅਰਮੈਨ ਚੌ.ਕੁਮਾਰ ਸੈਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਸਮਾਗਮ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਜਾਰੀ ਮੈਰਿਟ ਲਿਸਟ (ਸੈਸ਼ਨ ਨਵੰਬਰ 2019) ਦੇ ਕੇ.ਐੱਮ.ਐਸ ਕਾਲਜ ਦੇ 23 ਵਿਦਿਆਰਥੀਆਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਜਿਨ੍ਹਾਂ ਵਿੱਚ ਮੰਜੁਲਾ ਸੈਣੀ ਫੈਸ਼ਨ ਟੈਕਨੋਲਜੀ ਵਿਭਾਗ ਦੇ 6, ਡਾ. ਬੀ.ਆਰ. ਅੰਬੇਦਕਰ ਆਈ.ਟੀ ਵਿਭਾਗ ਦੇ 13 (ਜਿਸ ਵਿੱਚ ਬੀ ਐੱਸ ਸੀ ਦੇ 5 ਅਤੇ ਐਮ.ਐੱਸ.ਸੀ ਆਈ.ਟੀ ਦੇ 8) ਅਤੇ ਡਾ. ਐਮ ਐੱਸ ਰੰਧਾਵਾ ਐਗਰੀਕਲਚਰ ਵਿਭਾਗ ਦੇ 4 ਵਿਦਿਆਰਥੀ ਸਨ। ਚੇਅਰਮੈਨ ਅਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਵਿਦਿਆਰਥੀ ਜਿੱਥੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਦੇ ਹਨ, ਉੱਥੇ ਹੀ ਮਾਤਾ ਪਿਤਾ ਦਾ ਨਾਮ ਵੀ ਰੌਸ਼ਨ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹੇ ਵਿਦਿਆਰਥੀਆਂ ਦੇ ਕਾਰਨ ਹੀ ਕੇ.ਐੱਮ.ਐਸ ਕਾਲਜ ਦਾ ਨਾਮ ਯੂਨੀਵਰਸਿਟੀ ਦੇ ਵਧੀਆ ਕਾਲਜਾਂ ਦੀ ਗਿਣਤੀ ਵਿੱਚ ਆਉਂਦਾ ਹੈਂ।

ਇਸ ਦਾ ਸਾਰਾ ਸਿਹਰਾ ਸਮੁੱਚੇ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੂੰ, ਕਾਲਜ ਦੇ ਐਚ.ਓ.ਡੀ ਅਤੇ ਪ੍ਰਿੰਸੀਪਲ ਨੂੰ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ,ਗੁਰਪ੍ਰੀਤ ਸਿੰਘ,ਲਖਵਿੰਦਰ ਕੌਰ,ਸੰਦੀਪ ਕੌਰ, ਰਮਨਦੀਪ ਕੌਰ,ਮਨਿੰਦਰ ਸਿੰਘ,ਸਤਵੰਤ ਕੌਰ,ਕੁਸਮ ਲਤਾ,ਅਮਨਪ੍ਰੀਤ ਕੌਰ,ਰਜਨੀਤ ਕੌਰ,ਮਨਪ੍ਰੀਤ ਕੌਰ,ਗੁਰਪ੍ਰੀਤ ਕੌਰ,ਦਿਕਸ਼ਾ,ਗੁਰਿੰਦਰ ਜੀਤ ਕੌਰ, ਮਨਪ੍ਰੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।

Related posts

Leave a Reply