24 ਗ੍ਰਾਮ 10 ਮਿਲੀ ਗ੍ਰਾਮ ਹੈਰੋਇਨ ਸਮੇਤ ਇਕ ਅੋਰਤ ਸਮੇਤ ਤਿੰਨ ਗ੍ਰਿਫਤਾਰ


ਗੁਰਦਾਸਪੁਰ 13 ਦਸੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਇਕ ਅੋਰਤ ਸਮੇਤ ਤਿੰਨ ਨੂੰ 24 ਗ੍ਰਾਮ 10 ਮਿਲੀ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                   
ਸਹਾਇਕ ਸਬ ਇੰਸਪੈਕਟਰ ਨਿਸ਼ਾਨ ਸਿੰਘ ਨਾਰਕੋਟਿਕ ਸੈਲ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਦਾਨਾ ਮੰਡੀ ਮੋੜ ਬਿਜਲੀ ਘਰ ਦਾਨਾ ਰਹੀਮਾਬਾਦ ਚੌਕ ਕਲਾਨੋਰ ਤੋਂ ਪਲਵਿੰਦਰ ਸਿੰਘ ਉਰਫ ਪਾਲ ਪੁੱਤਰ ਨਿਰਮਲ ਸਿੰਘ ਵਾਸੀ ਰਹੀਮਾਬਾਦ ਨੂੰ ਸ਼ਕ ਪੈਣ ਉੱਪਰ ਮੋਟਰ-ਸਾਈਕਲ ਸਮੇਤ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਉਸ ਪਾਸੋ 4 ਗ੍ਰਾਮ 10 ਮਿਲੀ ਗ੍ਰਾਮ ਹੈਰੋਇਨ ਬਰਾਮਦ ਹੋਈ ।
       
ਸਬ ਇੰਸਪੈਕਟਰ ਤਾਰਾ ਸਿੰਘ ਪੁਲਿਸ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਮੁਖ਼ਬਰ ਦੀ ਸੂਚਨਾ ਤੇ ਪਿੰਡ ਗਾਹਲੜੀ ਛੱਪੜ ਦੇ ਕਿਨਾਰੇ ਤੋਂ ਰਾਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਗਾਹਲੜੀ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਉਸ ਪਾਸੋ 15 ਗ੍ਰਾਮ ਹੈਰੋਇਨ  ਬਰਾਮਦ ਹੋਈ ।
           
ਸਹਾਇਕ ਸਬ ਇੰਸਪੈਕਟਰ ਰਮਨ ਕੁਮਾਰ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਪਿੰਡ ਡੀਡਾ ਸਾਂਸੀਆ ਗਲੀ  ਤੋਂ ਰੀਟਾ ਪਤਨੀ ਵਾਸੀ ਡੀਡਾ ਸਾਂਸੀਆ ਸ਼ਕ ਪੈਣ ਉੱਪਰ ਨੂੰ ਕਾਬੂ ਕਰਕੇ ਲੇਡੀ ਕਾਂਸਟੇਬਲ ਰਾਹੀਂ ਤਲਾਸ਼ੀ ਕੀਤੀ ਤਾਂ ਉਸ ਪਾਸੋ 5 ਗ੍ਰਾਮ ਹੈਰੋਇਨ  ਬਰਾਮਦ ਹੋਈ ।

Related posts

Leave a Reply