ਸੇਬਾਂ ਵਾਲ਼ੀਆਂ ਪੇਟੀਆਂ ਵਿੱਚ ਛੁਪਾ ਕੇ ਰੱਖੀ 340 ਕਿੱਲੋ ਚੂਰਾ ਪੋਸਤ ਸਮੇਤ ਤਿੰਨ ਗਿਰਫਤਾਰ


ਗੁਰਦਾਸਪੁਰ 6 ਨਵੰਬਰ ( ਅਸ਼ਵਨੀ ) :- ਸੇਬਾਾਂ ਵਾਲ਼ੀਆਂ ਪੇਟੀਆਂ ਵਿੱਚ ਛੁਪਾ ਕੇ ਲਿਆਂਦੀ 19 ਬੋਰੀਆਂ ( 340 ਕਿੱਲੋ ) ਚੂਰਾ ਪੋਸਤ ( ਭੁੱਕੀ ) ਬਰਾਮਦ ਅਤੇ 3 ਵਿਅਕਤੀਆਂ ਨੂੰ ਪੁਲਿਸ ਵੱਲੋਂ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।ਇਸ ਸਬੰਧੀ ਪ੍ਰਭਜੋਤ ਸਿੰਘ ਥਾਣਾ ਮੁਖੀ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦਸਿਆ ਕਿ ਉਹ ਥਾਣੇ ਵਿਖੇ ਹਾਜ਼ਰ ਸਨ ਤਾਂ ਮੇਜਰ ਸਿੰਘ ਐਸ ਆਈ ਨੇ ਫ਼ੋਨ ਕਰ ਕੇ ਦਸਿਆਂ ਕਿ ਉਸ ਨੇ ਮੁਖ਼ਬਰ ਦੀ ਸੂਚਨਾ ਤੇ ਟੀ ਪੁਆਇੰਟ ਤੁਗਲਵਾਲ ਵਿਖੇ ਨਾਕਾਬੰਦੀ ਕਰਕੇ ਗੁਰਦਾਸਪੁਰ ਸਾਈਡ ਤੋਂ ਆ ਰਹੇ ਇਕ ਟੱਕਰ ਅਤੇ ਇਸ ਵਿੱਚ ਸਵਾਰ ਤਿੰਨ ਵਿਅਕਤੀਆਂ ਰਾਜਵਿੰਦਰ ਸਿੰਘ ਉਰਫ ਰਾਜੂ,ਗੁਰਜੋਤ ਸਿੰਘ ਉਰਫ ਲਾਡੀ ਪੁਤਰਾਨ ਦੀਦਾਰ ਸਿੰਘ ਵਾਸੀਆਨ ਅੋਲਖ ਖ਼ੁਰਦ ਅਤੇ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੱਲਾ ਨੂੰ ਸ਼ੱਕ ਦੇ ਅਧਾਰ ਉੱਪਰ ਰੋਕਿਆ ਤਾਂ ਇਹਨਾਂ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾਂ ਉੱਪਰ ਪੁੱਜੋ ਇਸ ਤੇ ਕਾਰਵਾਈ ਕਰਦੇ ਹੋਏ ਉਹ ਮੋਕੇ ਤੇ ਪੁੱਜੇ ਅਤੇ ਕੁਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਦਿਹਾਤੀ ਗੁਰਦਾਸਪੁਰ ਦੀ ਨਿਗਰਾਨੀ ਹੇਠ ਮੇਜਰ ਸਿੰਘ ਸਬ ਇੰਸਪੈਕਟਰ ਵੱਲੋਂ ਰੋਕੇ ਹੋਏ ਟੱਕਰ ਨੰਬਰ ਪੀ ਬੀ 06 -ਆਈ- 2981 ਅਤੇ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ ਤਾਂ ਟੂਲ ਬਾਕਸ ਦੇ ਪਿਛਲੇ ਪਾਸੇ ਸੇਬਾ ਦੀਆ ਪੇਟੀਆਂ ਦੇ ਉੱਪਰ 19 ਬੋਰੀਆਂ ਵਿੱਚ ਭਰੀ ਹੋਈ 340 ਕਿੱਲੋ ਚੂਰਾ ਪੋਸਤ ਬਰਾਮਦ ਹੋਈ । ਪੁਲਿਸ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply